ਫੇਸਬੁਕ ਤੋਂ ਗਾਇਬ ਹੋਇਆ ਟਰੇਡਿੰਗ ਸੈਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦਿੱਗਲ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਪਣੇ ਯੂਜਰਸ ਲਈ ਰੋਜ ਨਵੇਂ ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁਕ......

Facebook

ਦਿੱਗਲ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਪਣੇ ਯੂਜਰਸ ਲਈ ਰੋਜ ਨਵੇਂ ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁਕ ਨੇ ਕੋਈ ਨਵਾਂ ਫੀਚਰ ਲਾਂਚ ਨਹੀਂ ਕੀਤਾ ਹੈ , ਸਗੋਂ ਆਪਣੇ ਪਲੇਟਫਾਰਮ ਤੋਂ ਇਕ ਪਾਪੂਲਰ ਫੀਚਰ ਹਟਾ ਲਿਆ ਹੈ। ਫੇਸਬੁਕ ਨੇ ਆਪਣੇ ਪਲੇਟਫਾਰਮ ਤੋਂ ਟਰੇਡਿੰਗ ਸੈਕਸ਼ਨ ਨੂੰ ਹਟਾ ਲਿਆ ਹੈ। ਕੰਪਨੀ ਨੇ ਇਸ ਫੀਚਰ ਨੂੰ ਹਟਾਉਣ ਦੇ ਪਿੱਛੇ ਇਹ ਵਜ੍ਹਾ ਦੱਸੀ ਕਿ ਯੂਜਰਜ਼ ਦੇ ਵਿਚ ਇਸ ਫੀਚਰ ਦੀ ਜ਼ਰੂਰਤ ਨਹੀਂ ਸੀ ਅਤੇ ਇਹ ਆਉਟ ਡੇਟੇਡ ਸੀ। ਇਸ ਲਈ ਕੰਪਨੀ ਨੇ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਕਰੀਬ ਚਾਰ ਸਾਲ ਪਹਿਲਾਂ ਫੇਸਬੁਕ ਨੇ ਟਰੇਡਿੰਗ ਸੈਕਸ਼ਨ ਪੇਸ਼ ਕੀਤਾ ਸੀ।