ਓਮ ਪ੍ਰਕਾਸ਼ ਰਾਵਤ ਤੋਂ ਬਾਅਦ ‘ਸੁਨੀਲ ਅਰੋੜਾ’ ਹੋਣਗੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਨੀਲ ਅਰੋੜਾ ਦੇਸ਼ ਦੇ ਅਗਲੇ ਮੁੱਖ ਚੋਣ ਅਧਿਕਾਰੀ  ਹੋਣਗੇ। ਉਹਨਾਂ ਨੇ ਇਹ ਅਹੁਦਾ 3 ਦਸੰਬਰ ਨੂੰ ਸੰਭਾਲਣਾ ਹੈ ਮੌਜੂਦਾ ਸਮੇਂ ‘ਚ ਸੁਨੀਲ ਅਰੋੜਾ ਚੋਣ ਅਧਿਕਾਰੀ...

Sunil Arora

ਨਵੀਂ ਦਿੱਲੀ: ਸੁਨੀਲ ਅਰੋੜਾ ਦੇਸ਼ ਦੇ ਅਗਲੇ ਮੁੱਖ ਚੋਣ ਅਧਿਕਾਰੀ  ਹੋਣਗੇ। ਉਹਨਾਂ ਨੇ ਇਹ ਅਹੁਦਾ 3 ਦਸੰਬਰ ਨੂੰ ਸੰਭਾਲਣਾ ਹੈ ਮੌਜੂਦਾ ਸਮੇਂ ‘ਚ ਸੁਨੀਲ ਅਰੋੜਾ ਚੋਣ ਅਧਿਕਾਰੀ (ਇਲੈਕਸ਼ਨ ਕਮਿਸ਼ਨਰ) ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ  ਨੇ ਉਨ੍ਹਾਂ ਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਦੋ ਦਸੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਅਰੋੜਾ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਦੀ ਥਾਂ ਲੈਣਗੇ। ਸਾਬਕਾ ਆਈ.ਏ.ਐੱਸ. ਅਧਿਕਾਰੀ ਸੁਨੀਲ ਅਰੋੜਾ ਨੂੰ 31 ਅਗਸਤ 2017 ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ। ਅਰੋੜਾ ਮੁੱਖ ਚੋਣ ਅਧਿਕਾਰੀ ਓਮ ਪ੍ਰਕਾਸ਼ ਰਾਵਤ ਦੀ ਥਾਂ ਲੈਣਗੇ।

ਸਾਬਕਾ ਆਈ.ਏ.ਐੱਸ. ਅਧਿਕਾਰੀ ਸੁਨੀਲ ਅਰੋੜਾ ਨੂੰ 31 ਅਗਸਤ 2017 ਨੂੰ ਨਵੇਂ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੁਲਾਈ 2017 ‘ਚ ਨਸੀਮ ਜੈਦੀ ਦੇ ਮੁੱਖ ਚੋਣ ਕਮਿਸ਼ਨਰ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਤਿੰਨ ਮੈਂਬਰੀ ਕਮਿਸ਼ਨ ‘ਚ ਚੋਣ ਕਮਿਸ਼ਨਰ ਦਾ ਇਕ ਅਹੁਦਾ ਖਾਲੀ ਪਿਆ ਸੀ। ਸੁਨੀਲ ਅਰੋੜਾ ਰਾਜਸਥਾਨ ਕੈਡਰ ਦੇ 1980 ਬੈਚ ਦੇ ਆਈ.ਏ.ਐੱਸ ਅਧਿਕਾਰੀ ਅਤੇ ਪ੍ਰਸਾਰ ਮੰਤਰਾਲੇ ‘ਚ ਉੱਚ ਅਧਿਕਾਰੀ ਬਣਨ ਤੋਂ ਪਹਿਲਾਂ ਹੁਨਰ ਵਿਕਾਸ ਸਕੱਤਰ ਸਨ।

ਸੁਨੀਲ ਅਰੋੜਾ ਕਈ ਵਿਭਾਗਾਂ ਵਿੱਤ, ਕੱਪੜਾ ਮੰਤਰਾਲਾ ਅਤੇ ਯੋਜਨਾ ਕਮਿਸ਼ਨ ਚ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾਵਾਂ ਦੇ ਚੁੱਕੇ ਹਨ। ਸੁਨੀਲ ਅਰੋੜਾ ਪੰਜਾਬ ਦੇ ਹੁਸ਼ਿਆਪੁਰ ਤੋਂ ਹਨ। ਉਹਨਾਂ ਦੀ ਪੜ੍ਹਾਈ ਵੀ ਹੁਸ਼ਿਆਪੁਰ ਤੋਂ ਹੀ ਹੋਈ ਹੈ। ਅਰੋੜਾ ਦੇ ਪਿਤਾ ਨਸੀਬ ਐਮਸੀ ਅਰੋੜਾ ਜਲੰਧਰ ਰੇਲਵੇ ‘ਚ ਅਕਾਊਂਟਸ ਅਫ਼ਸਰ ਹਨ ਤੇ ਉਨ੍ਹਾਂ ਦੀ ਮਾਤਾ ਪੁਸ਼ਪ ਲਤਾ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ‘ਚ ਲੜਕੀਆਂ ਦੇ ਸੈਕਸ਼ਨ ਦੀ ਇੰਚਾਰਜ ਸਨ। 30 ਅਪ੍ਰੈਲ 2016 ਨੂੰ, ਉਹ ਸੇਵਾ ਮੁਕਤ ਹੋਏ।

 ਉਹਨਾਂ ਨੂੰ ਇੰਡੀਅਨ ਇੰਸਟੀਚਿਊਟ ਆਫ ਕਾਰਪੋਰੇਟ ਅਫੇਅਰਜ਼ ਦੇ ਡਾਇਰੈਕਟਰ ਜਨਰਲ ਬਣਾਇਆ ਗਿਆ। ਦੱਸ ਦਈਏ ਕਿ ਅਰੋੜਾ ਆਪਣਾ ਅਹੁਦਾ ਉਸ ਸਮੇਂ ਸੰਭਾਲਣਗੇ, ਜਿਸ ਸਮੇਂ ਪੰਜ ਰਾਜਾਂ ‘ਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹੋਣਗੀਆਂ। ਇਸ ਨੂੰ 2019 ਦੀਆਂ ਆਮ ਚੋਣਾਂ ਦਾ ਸੈਮੀਫਾਇਨਲ ਵੀ ਮੰਨਿਆ ਜਾ ਰਿਹਾ ਹੈ।