ਕੇਐਲਐਫ਼ ਨਾਲ ਜੁੜੇ ਤਿੰਨ ਮੈਂਬਰਾਂ ਦੇ ਪੁਲਿਸ ਰਿਮਾਂਡ ‘ਚ ਹੋਰ ਤਿੰਨ ਦਿਨ ਦਾ ਵਾਧਾ, ਪੁੱਛਗਿੱਛ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਿਸਤਾਨੀ ਗਦਰ ਫ਼ੋਰਸ ਦੇ 3 ਮੈਂਬਰਾਂ ਸ਼ਬਨਮਦੀਪ ਸਿੰਘ, ਗੁਰਸੇਵਕ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ...

3 days increased police remand

ਪਟਿਆਲਾ (ਸਸਸ) : ਖ਼ਾਲਿਸਤਾਨੀ ਗਦਰ ਫ਼ੋਰਸ ਦੇ 3 ਮੈਂਬਰਾਂ ਸ਼ਬਨਮਦੀਪ ਸਿੰਘ, ਗੁਰਸੇਵਕ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦੀ ਪੁਲਿਸ ਰਿਮਾਂਡ ਵਿਚ 3-3 ਦਿਨਾਂ ਦਾ ਵਾਧਾ ਕਰ ਦਿਤਾ ਹੈ। ਬੀਤੇ ਦਿਨੀਂ ਪਟਿਆਲਾ ਪੁਲਿਸ ਨੇ ਸ਼ਨਮਦੀਪ ਸਿੰਘ ਨੂੰ ਬੱਸ ਸਟੈਂਡ ਪਟਿਆਲਾ ਦੇ ਨੇੜੇ ਤੋਂ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਪਿਸਟਲ ਅਤੇ ਇਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਸੀ।

ਬਾਅਦ ਵਿਚ ਜਾਂਚ ਵਿਚ ਇਸ ਕੇਸ ਵਿਚ ਗੁਰਸੇਵਕ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਪਟਿਆਲਾ ਪੁਲਿਸ ਨੂੰ ਦਾ ਦਿਤਾ ਸੀ। ਸੀਆਈਟੀ ਟੀਮ ਨੇ ਕੋਰਟ ਵਿਚ ਕਿਹਾ ਕਿ ਇਨ੍ਹਾਂ ਤੋਂ ਅਜੇ ਪੁੱਛਗਿੱਛ ਬਾਕੀ ਹੈ। ਇਸ ਬਾਰੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਤੋਂ ਕਾਫ਼ੀ ਪੁੱਛਗਿੱਛ ਅਜੇ ਬਾਕੀ ਹੈ। ਇਨ੍ਹਾਂ ਦੇ ਹੋਰ ਸਾਥੀਆਂ ਅਤੇ ਨੈੱਟਵਰਕ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਪਤਾ ਲੱਗਿਆ ਹੈ ਕਿ ਸ਼ਬਨਮਦੀਪ ਸਿੰਘ ਖ਼ਾਲਿਸਤਾਨ ਗਦਰ ਫ਼ੋਰਸ ਦੇ ਨਾਮ ਤੋਂ ਨਵੀਂ ਪਾਰਟੀ ਬਣਾ ਰਿਹਾ ਸੀ। ਨਵੀਂ ਪਾਰਟੀ ਵਿਚ ਅਤਿਵਾਦੀ ਸ਼ਬਨਮਦੀਪ ਸਿੰਘ ਨੇ ਗੁਰਸੇਵਕ ਨੂੰ ਨਾਲ ਜੋੜਿਆ ਸੀ ਅਤੇ ਹੋਰ ਲੋਕਾਂ ਨੂੰ ਜੋੜਨ ਲਈ ਪਾਠੀ ਬਣ ਕੇ ਨੈੱਟਵਰਕ ਫੈਲਾ ਰਿਹਾ ਸੀ। ਸ਼ਬਨਮਦੀਪ ਸਿੰਘ ਨੇ ਰਿਮਾਂਡ ਦੇ ਦੌਰਾਨ ਮੰਨਿਆ ਹੈ ਕਿ ਉਸ ਨੂੰ ਇਹ ਸਭ ਉਪਰ ਤੋਂ ਨਿਰਦੇਸ਼ ਮਿਲੇ ਸਨ।

ਇਸ ਸੰਦਰਭ ਵਿਚ ਪਾਰਟੀ ਲਈ ਉਸ ਨੇ ਪ੍ਰਿੰਟਿੰਗ ਪ੍ਰੈੱਸ ਵਿਚ ਨਵੇਂ ਲੈਟਰ ਹੈੱਡ ਅਤੇ ਲੋਗੋ ਛਪਵਾਏ ਸਨ। ਇਸ ਤੋਂ ਬਾਅਦ ਉਸ ਨੇ ਦਿਵਾਲੀ ਉਤੇ ਬੱਸ ਸਟੈਂਡ ਪਟਿਆਲਾ ਵਿਚ ਹੈਂਡ ਗ੍ਰੇਨੇਡ ਸੁੱਟ ਕੇ ਧਮਾਕਾ ਕਰਨਾ ਸੀ ਪਰ 1 ਨਵੰਬਰ ਨੂੰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਐਸਐਸਪੀ ਨੇ ਇਹ ਵੀ ਦੱਸਿਆ ਕਿ ਸ਼ਬਨਮਦੀਪ ਸਿੰਘ ਦੇ ਸਾਥੀ ਗੁਰਸੇਵਕ ਨੂੰ ਪਸਿਆਣਾ ਥਾਣਾ ਪੁਲਿਸ ਨੇ ਲੁੱਟ ਦੀ ਤਿਆਰੀ ਕਰਦੇ ਹੋਏ ਫੜਿਆ ਸੀ, ਜਦੋਂ ਕਿ ਤੀਜੇ ਦੋਸ਼ੀ ਤੇਜਿੰਦਰ ਸਿੰਘ ਨੂੰ ਸੰਗਰੂਰ ਬੱਸ ਅੱਡੇ ਤੋਂ 19 ਨਵੰਬਰ ਨੂੰ ਕਾਬੂ ਕੀਤਾ ਸੀ।

ਹੁਣ ਤੋਂ ਪਹਿਲਾਂ ਵੀ ਇਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾ ਚੁੱਕਿਆ ਹੈ, ਉਥੇ ਹੀ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਫਿਰ ਤੋਂ ਕੜੀ ਸੁਰੱਖਿਆ ਦੇ ਵਿਚ ਕੋਰਟ ਲੈ ਕੇ ਜਾਇਆ ਗਿਆ। ਕੋਰਟ ਵਿਚ ਸੀਆਈਏ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਦੀ ਪੜਤਾਲ ਅਜੇ ਅਧੂਰੀ ਹੈ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਕਰਨੀ ਬਾਕੀ ਹੈ। ਇਸ ‘ਤੇ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 29 ਨਵੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਗਿਆ ਹੈ।

Related Stories