ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਬੁਰੀ ਖ਼ਬਰ
ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿਲੋਂ ਦੀ ਪਤਨੀ ਸ਼ਬਨਮ ਢਿਲੋਂ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਹਨ।
Dera Beas
ਚੰਡੀਗੜ੍ਹ : ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿਲੋਂ ਦੀ ਪਤਨੀ ਸ਼ਬਨਮ ਢਿਲੋਂ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਦੇਹਾਂਤ ਇੰਗਲੈਂਡ ਦੇ ਇੱਕ ਹਸਪਤਾਲ 'ਚ ਹੋਇਆ। ਸ੍ਰੀਮਤੀ ਸ਼ਬਨਮ ਢਿਲੋਂ ਕੁਝ ਦਿਨ ਪਹਿਲਾ ਆਪਰੇਸ਼ਨ ਵੀ ਹੋਇਆ ਸੀ ਤੇ ਉਹ ਤਦ ਤੋਂ ਹੀ ਕੁਝ ਠੀਕ ਮਹਿਸੂਸ ਨਹੀਂ ਕਰ ਰਹੇ ਸਨ।
ਸ੍ਰੀਮਤੀ ਸ਼ਬਨਮ ਢਿਲੋਂ ਬੀਤੀ 12 ਨਵੰਬਰ ਨੂੰ ਭਾਰਤ ਤੋਂ ਇੰਗਲੈਂਡ ਗਏ ਸਨ ਤੇ 20 ਨਵੰਬਰ ਨੂੰ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਗੁਰਕੀਰਤ ਸਿੰਘ ਢਿਲੋਂ ਅਤੇ ਗੁਰਕੀਰਤ ਸਿੰਘ ਢਿਲੋਂ ਛੱਡ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।