ਕੀ ਅੰਬੇਦਕਰ ਨੂੰ ਸਿੱਖ ਬਣਨੋਂ ਅਕਾਲੀਆਂ ਨੇ ਰੋਕਿਆ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੈਂਬਲੀ ਵਿਚ ਦਿਲਚਸਪ ਨੋਕ ਝੋਕ

Punjab assembly special session

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸੰਵਿਧਾਨ ਦਿਵਸ 'ਤੇ ਪੰਜਾਬ ਵਿਧਾਨ ਸਭਾ ਦੇ ਅੱਜ ਦੇ ਵਿਸ਼ੇਸ਼ ਇਜਲਾਸ ਵਿਚ ਇਕ ਵਾਰ ਸਥਿਤੀ ਬੇਹੱਦ ਤਲਖ਼ ਬਣ ਗਈ ਜਦ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਅਪਣੇ ਸੰਬੋਧਨ ਵਿਚ ਕਹਿ ਦਿੱਤਾ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਿੱਖ ਧਰਮ ਖ਼ਾਸ ਕਰ ਸਮਾਜਕ ਬਰਾਬਰੀ ਦੇ ਸਿਧਾਂਤ ਤੋਂ ਬੇਹੱਦ ਪ੍ਰਭਾਵਤ ਸਨ ਤੇ ਉਨ੍ਹਾਂ ਖ਼ੁਦ ਖ਼ਾਲਸਾ ਕਾਲਜ ਮੁੰਬਈ ਦਾ ਨੀਂਹ ਪੱਥਰ ਰੱਖਿਆ, ਫਿਰ ਇਕ ਸਮਾਂ ਅਜਿਹਾ ਆ ਗਿਆ ਜਦੋਂ ਅੰਬੇਦਕਰ ਨੇ ਅਪਣੇ ਸਾਥੀਆਂ ਸਮੇਤ ਸਿੱਖ ਧਰਮ ਵਿਚ ਸ਼ਾਮਲ ਹੋਣ ਦਾ ਅਪਣਾ ਪੂਰਾ ਮਨ ਬਣਾ ਲਿਆ।

ਚੰਨੀ ਨੇ ਲਿਖਤੀ ਹਵਾਲਿਆਂ ਦਾ ਸਹਾਰਾ ਲੈਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਸਿੱਖ ਧਰਮ ਵਿਚ ਸ਼ਾਮਲ ਹੋਣ ਦੀ ਇੱਛਾ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਨਾ ਹੋਣ ਦਿਤੀ। ਚੰਨੀ ਵਲੋਂ ਕੀਤੇ ਗਏ ਇੰਨੇ ਸਿੱਧੇ ਹਮਲੇ ਤੋਂ ਅਕਾਲੀ ਦਲ ਦਾ ਵਿਧਾਇਕ ਖੇਮਾ ਬੁਖਲਾਹਟ ਵਿਚ ਆ ਗਿਆ। ਅਕਾਲੀ ਵਿਧਾਇਕਾਂ ਨੇ ਇਸ ਬਾਰੇ ਚੰਨੀ ਨੂੰ ਕੋਈ ਦਸਤਾਵੇਜ਼ੀ ਸਬੂਤ ਪੇਸ਼ ਕਰਨ ਲਈ ਕਿਹਾ। ਸਪੀਕਰ ਕੇਪੀ ਸਿੰਘ ਨੇ ਮੁੱਦੇ ਦੀ ਸੰਵੇਦੇਨਸ਼ੀਲਤਾ ਨੂੰ ਭਾਂਪਦਿਆਂ ਦੋਵਾਂ ਧਿਰਾਂ ਨੂੰ ਚੁੱਪ ਕਰਾ ਦਿਤਾ ਜਿਸ ਉਤੇ ਤਿੱਖੀ ਬਹਿਸ ਦੌਰਾਨ ਚੰਨੀ ਦਾ ਮਾਈਕ ਬੰਦ ਕਰ ਦਿਤਾ ਗਿਆ। ਬਿਕਰਮ ਸਿੰਘ ਮਜੀਠੀਆ ਬੋਲਦੇ ਰਹੇ।

ਚੰਨੀ ਤੇ ਦੂਜੇ ਕਾਂਗਰਸੀ ਮੰਤਰੀ ਅਤੇ ਵਿਧਾਇਕ ਮਾਈਕ ਬੰਦ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਖਾਸ ਕਰ ਬਾਦਲ ਪਰਵਾਰ ਅਤੇ ਮਜੀਠੀਆ ਉੱਤੇ ਸਿੱਖ ਕਦਰਾਂ ਕੀਮਤਾਂ ਸ਼੍ਰੋਮਣੀ ਕਮੇਟੀ ਸੰਗਤ ਦੇ ਚੜ੍ਹਾਵੇ, ਅੱਜ ਜਿਹੇ ਮੁੱਦਿਆਂ ਉਤੇ ਸ਼ਬਦੀ ਵਾਰ ਕਰਦੇ ਰਹੇ ਅਤੇ ਮੇਜ ਥਾਪੜਦੇ ਰਹੇ। ਅਪਣੀ ਵਾਰੀ ਆਉਣ 'ਤੇ ਮਜੀਠੀਆ ਨੇ ਸੱਤਾਧਾਰੀ ਧਿਰ ਕਾਂਗਰਸ ਦੀ ਆਪਸੀ ਫੁੱਟ, ਵਿਧਾਇਕਾਂ ਦੇ ਫੋਨ ਚੈਪ ਕਰਨ, ਮੁੱਦਿਆਂ ਉੱਤੇ ਸਰਕਾਰੀ ਧਿਰ ਨੂੰ ਇੱਕ ਤੋਂ ਇੱਕ ਟਿਚਰ ਕੀਤੀ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਮਜੀਠੀਆ ਅਤੇ ਅਕਾਲੀ ਅਤੇ ਆਪ ਦੇ ਕੁਝ ਵਿਧਾਇਕਾਂ ਨਾ ਕਿਹਾ ਕਿ ਸੰਵਿਧਾਨ ਦਿਵਸ 'ਤੇ ਕਾਂਗਰਸੀ ਵਿਧਾਇਕਾਂ ਦੇ ਅਧਿਕਾਰਾਂ ਤੇ ਹੀ ਡਾਕੇ ਵੱਜ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੰਮਾ ਸਮਾਂ ਰਾਸ਼ਟਰਪਤੀ ਰਾਜ ਰਿਹਾ ਹੋਣਾ। ਹੁਣ ਅੱਖਾਂ ਮਿੱਚੀ ਬੈਠੇ ਕਾਂਗਰਸੀ ਅੱਜ ਕਿਸ ਮੂੰਹ ਨਾਲ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ 'ਤੇ ਐਨਡੀਏ ਨੂੰ ਚੋਭਾ ਮਾਰ ਰਹੇ ਹਨ। ਮਜੀਠੀਆ ਨੇ ਜਾਬਤੇ 'ਚ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸਪੀਕਰ ਨੂੰ ਵੀ ਨਹੀਂ ਬਖ਼ਸ਼ਿਆ। ਮਜੀਠੀਆ ਨੇ ਕਿਹਾ ਕਿ ਕਿੰਨੇ ਹੀ ਵਿਧਾਇਕ ਇਸ ਸਮੇਂ ਦਲ ਬਦਲੂ ਕਾਨੂੰਨ ਦੀ ਉਲੰਘਣਾ ਕਰੀ ਬੈਠੇ ਹਨ ਪਰ ਉਨ੍ਹਾਂ ਦੇ ਅਸਤੀਫ਼ੇ ਤੱਕ ਮੰਜੂਰ ਨਹੀਂ ਕੀਤੇ ਜਾ ਰਹੇ। ਮਜੀਠੀਆ ਨੇ ਕਿਹਾ ਸਪੀਕਰ ਸਾਹਿਬ ਹਰੇਕ ਵਿਅਕਤੀ ਆਪਣੀ ਕਾਰਜਸ਼ੈਲੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ ਅਸਤੀਫ਼ੇ ਨਾ-ਮੰਜੂਰ ਕਰਨ ਲਈ ਅੱਜ ਹਰ ਕੋਈ ਤੁਹਾਡੇ ਵੱਲ ਵੇਖ ਰਿਹਾ ਹੈ ਤੇ ਇਤਿਹਾਸ ਵਿਚ ਵੀ ਇਸ ਕੰਮ ਲਈ ਤੁਹਾਨੂੰ ਜਾਣਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।