ਜੇਲਾਂ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜੇਲਾਂ 'ਚ ਕੋਰਟ ਰੂਮ ਸਥਾਪਤ ਕੀਤੇ ਜਾਣ : ਸੁਖਜਿੰਦਰ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਜੇਲਾਂ 'ਚ ਆਏ ਦਿਨੀਂ ਖਤਰਨਾਕ ਕੈਦੀਆਂ ਵੱਲੋਂ ਕੀਤੇ ਜਾ ਰਹੇ ਲੜਾਈ-ਝਗੜਿਆਂ 'ਤੇ ਰੋਕ ਲਾਉਣ ਲਈ 27 ਨਵੰਬਰ ਤੋਂ ਪੰਜਾਬ ਦੀਆਂ ਜੇਲਾਂ ਅੰਦਰ ਸੀ. ਆਰ. ਪੀ. ਐੱਫ.

Sukhjinder Singh Randhawa

ਲੁਧਿਆਣਾ  : ਜੇਲਾਂ 'ਚ ਆਏ ਦਿਨੀਂ ਖਤਰਨਾਕ ਕੈਦੀਆਂ ਵੱਲੋਂ ਕੀਤੇ ਜਾ ਰਹੇ ਲੜਾਈ-ਝਗੜਿਆਂ 'ਤੇ ਰੋਕ ਲਾਉਣ ਲਈ 27 ਨਵੰਬਰ ਤੋਂ ਪੰਜਾਬ ਦੀਆਂ ਜੇਲਾਂ ਅੰਦਰ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਹੋਣੇ ਸ਼ੁਰੂ ਹੋ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤਾ ਗਿਆ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲਾਂ ਅੰਦਰ ਨਸ਼ਿਆਂ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੀਆਂ 7 ਜੇਲਾਂ 'ਚ ਕੋਰਟ ਰੂਮ ਸਥਾਪਤ ਕੀਤੇ ਜਾਣ ਤਾਂ ਜੋ ਕੋਰਟ ਤਰੀਕਾਂ 'ਤੇ ਜਾਣ ਲਈ ਕੈਦੀਆਂ ਨੂੰ ਜੇਲ ਤੋਂ ਬਾਹਰ ਜਾਣਾ ਹੀ ਨਾ ਪਵੇ। ਨਾ ਖਤਰਨਾਕ ਕੈਦੀ ਜੇਲ ਤੋਂ ਬਾਹਰ ਜਾਣਗੇ ਨਾ ਜੇਲ 'ਚ ਨਸ਼ੇ ਦੀ ਐਂਟਰੀ ਹੋਵੇਗੀ।

ਜੇਲ ਮੰਤਰੀ ਨੇ ਕਿਹਾ ਕਿ ਬਹੁਤ ਹੀ ਜਲਦ ਸਰਕਾਰ ਪੰਜਾਬ ਦੀਆਂ 7 ਜੇਲਾਂ ਅੰਦਰ ਕੋਰਟ ਰੂਮ ਬਣਾਉਣ ਜਾ ਰਹੀ ਹੈ, ਜਿੱਥੇ ਖਤਰਨਾਕ ਕੈਦੀਆਂ ਦੀਆਂ ਤਰੀਕਾਂ 'ਤੇ ਸੁਣਵਾਈ ਮਾਣਯੋਗ ਜੱਜਾਂ ਵੱਲੋਂ ਜੇਲਾਂ ਦੇ ਅੰਦਰ ਬਣਨ ਵਾਲੀਆਂ ਕੋਰਟਾਂ ਦੇ ਅੰਦਰ ਹੀ ਹੋਇਆ ਕਰੇਗੀ। ਇਸ ਨਾਲ ਜਿਥੇ ਜੇਲਾਂ ਅੰਦਰ ਨਸ਼ਿਆਂ ਨੂੰ ਠੱਲ੍ਹ ਪਵੇਗੀ, ਉੱਥੇ ਕੈਦੀਆਂ ਨੂੰ ਬਾਹਰ ਕੋਰਟਾਂ ਵਿਚ ਲਿਜਾਣ 'ਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।