ਐੱਸ.ਜੀ.ਪੀ.ਸੀ. ਦੀ ਕਾਰਜਪ੍ਰਣਾਲੀ ਫਿਰ ਸਵਾਲਾਂ ਦੇ ਘੇਰੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਸਵੈ ਵਿਰੋਧੀ ਫੈਸਲਾ ਪ੍ਰਧਾਨ ਭਾਈ ਗੋਬਿੰਦ ਸਿੰਘ ਦੇ ਨਿਰਦੇਸਾਂ ਤੇ ਸਕੱਤਰ ਸ੍ਰ ਰੂਪ ਸਿੰਘ ਨੇ ਸ਼੍ਰੋਮਣੀ....

ਗੋਬਿੰਦ ਸਿੰਘ ਲੌਂਗੋਵਾਲ

ਚੰਡੀਗੜ੍ਹ (ਭਾਸ਼ਾ) :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਸਵੈ ਵਿਰੋਧੀ ਫੈਸਲਾ ਪ੍ਰਧਾਨ ਭਾਈ ਗੋਬਿੰਦ ਸਿੰਘ ਦੇ ਨਿਰਦੇਸਾਂ ਤੇ ਸਕੱਤਰ ਸ੍ਰ ਰੂਪ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਸਬੰਧੀ ਅਧਿਆਪਕ 26 ਤੋਂ 28 ਦਸੰਬਰ ਤੱਕ ਜਾਣੂ ਕਰਵਾਉਣ ਜੋ ਕਿ ਬਹੁਤ ਹੀ ਸ਼ਲਾਘਾਯੋਗ ਫੈਸਲਾ ਸੀ ਪਰ ਇਸੇ ਦੌਰਾਨ ਡਾਇਰੈਕਟਰ ਐਜੂਕੇਸ਼ਨ ਸਿੱਧੂ ਨੇ ਹੇਠ ਉਪਰ ਦੋ ਅਜਿਹੇ ਪੱਤਰ ਆਪਣੇ ਵਿੱਦਿਅਕ ਅਦਾਰਿਆਂ ਨੂੰ ਜਾਰੀ ਕਰ ਦਿੱਤੇ

ਜਿਸ ਵਿੱਚ ਸਪੱਸ਼ਟ ਤੌਰ ਤੇ ਪ੍ਰਧਾਨ ਅਤੇ ਸਕੱਤਰ ਦੇ ਨਿਰਦੇਸ਼ਾ ਨੂੰ ਅਣਗੌਲਿਆ ਕਰਕੇ ਵਿਦਿਅਕ ਅਦਾਰਿਆਂ ਵਿੱਚ ਛੁੱਟੀਆਂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਅਤੇ ਤੀਜੇ ਪੱਤਰ ਵਿੱਚ ਕਿਹਾ ਗਿਆ ਕਿ ਬੱਚਿਆਂ ਨੂੰ 28 ਦਸੰਬਰ ਨੂੰ ਘਰਾਂ ਵਿੱਚ ਇਤਿਹਾਸ ਦੱਸਿਆ ਜਾਵੇ ਤੇ ਮੂਲ ਮੰਤਰ ਪੜਨ ਲਈ ਕਿਹਾ ਜਾਵੇ । ਇਸ ਸਵੈ ਵਿਰੋਧੀ ਫੈਸਲੇ ਕਰਕੇ ਅਧਿਆਪਕ ਪ੍ਰਿੰਸੀਪਲ ਤੇ ਬਾਕੀ ਸਟਾਫ ਭੰਬਲਭੂਸੇ ਵਿੱਚ ਪੈ ਗਏ ਹਨ ਕਿਹੜਾ ਹੁਕਮ ਮੰਨਿਆ ਜਾਵੇ। ਹੇਠ ਤਿੰਨੋਂ ਪੱਤਰ ਪੜੇ ਜਾ ਸਕਦੇ ਹਨ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ ਇਸ ਤਰਾ ਦੇ ਫੈਸਲਿਆਂ ਨਾਲ ਇਸ ਮਹਾਨ ਸੰਸਥਾ ਦੀ ਕਾਰਜਪ੍ਰਣਾਲੀ ਤੇ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਜਾ ਰਿਹਾ ਹੈ ਇਸ ਤੋ ਪਹਿਲਾਂ ਇਸੇ ਸੰਸਥਾ ਨੇ ਸੱਜਣ ਕੁਮਾਰ ਦੇ ਗਵਾਹਾਂ ਨੂੰ ਤੇ ਐਡਵੋਕੇਟਾਂ ਨੂੰ 26 ਦਸੰਬਰ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਮੋਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ ਜਿਸ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਖਤ ਵਿਰੋਧ ਕੀਤਾ ਅਤੇ ਫਿਰ ਇਹ ਸਨਮਾਨ ਸਮਾਰੋਹ ਰੱਦ ਕਰਨਾ ਪਿਆ।