ਸਥਾਨਕ ਸਰਕਾਰਾਂ ਚੋਣ ਲਈ 'ਆਪ' ਨੇ 57 ਥਾਵਾਂ ਉੱਤੇ 223 ਹੋਰ ਉਮੀਦਵਾਰ ਐਲਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਰਿਵਾਇਤੀ ਪਾਰਟੀਆਂ ਦਾ ਦਿੱਤਾ ਜਾਵੇਗਾ ਬਦਲਾਅ : ਜਰਨੈਲ ਸਿੰਘ/ਭਗਵੰਤ ਮਾਨ

Bhagwant Mann

ਚੰਡੀਗੜ੍ਹ: ਪੰਜਾਬ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 57 ਥਾਵਾਂ ਉੱਤੇ 223 ਉਮੀਦਵਾਰਾਂ ਦੀਆਂ ਇਕ ਹੋਰ ਸੂਚੀ ਜਾਰੀ ਕੀਤੀ ਗਈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਵੱਖ-ਵੱਖ 57 ਥਾਵਾਂ ਤੋਂ 223 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਲਹਿਰਾ, ਭੁੱਚੋ ਮੰਡੀ, ਭੋਆ, ਮੁਕਤਸਰ, ਮਮਦੋਟ, ਕੋਟ ਸ਼ਮੀਰ, ਜੋਗਾ, ਧੂਰੀ, ਭਵਾਨੀਗੜ੍ਹ, ਬਠਿੰਡਾ, ਬਰਨਾਲਾ, ਅਰਨੀਵਾਲ ਸੇਂਖ ਸੁਭਾ, ਪਠਾਨਕੋਟ, ਕਰਤਾਰਪੁਰ, ਚਮਕੌਰ ਸਾਹਿਬ, ਬੁਢਲਾਡਾ, ਬੰਗਾ, ਰਾਹੋਂ, ਪੱਟੀ, ਨਵਾਂ ਸ਼ਹਿਰ, ਮੋਰਿੰਡਾ, ਕੁਰਾਲੀ, ਕੋਟ ਈਸੇ ਖਾਂ, ਫਾਜ਼ਿਲਕਾ, ਭਿੱਖੀਵਿੰਡ, ਅਲਵਾਲਪੁਰ, ਟਾਂਡਾ, ਸੁਲਤਾਨਪੁਰ ਲੋਧੀ, ਸੁਜਾਨਪੁਰ, ਫਿਲੌਰ, ਨੂਰਮਹਿਲ, ਨਕੋਦਰ, ਮਹਿਤਪੁਰ, ਲੋਹੀਆਂ ਖਾਸ, ਹਰੀਆਣਾ, ਦਸੂਹਾ, ਰਾਮਾ ਮੰਡੀ, ਨਵਾਂ ਗਾਉਂ, ਨਥਾਣਾ, ਕੋਟ ਫੱਤਾ, ਗੋਨਿਆਣਾ, ਦੀਨਾਨਗਰ, ਧਾਰੀਵਾਲ, ਭਗਤਾ ਭਾਈ ਕਾ, ਅਮ੍ਰਿਤਸਰ-1, ਅਬੋਹਰ, ਸ੍ਰੀ ਹਰਗੋਬਿੰਦਪੁਰ, ਕਪੂਰਥਲਾ, ਗੁਰਦਾਸਪੁਰ, ਕੋਟਕਪੁਰਾ, ਫਰੀਦਕੋਟ, ਜਲਾਲਾਬਾਦ, ਫਿਰੋਜ਼ਪੁਰ, ਜ਼ੀਰਾ, ਨਿਹਾਲ ਸਿੰਘ ਵਾਲਾ, ਮੋਗਾ, ਬੱਧਨੀ ਕਲਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

'ਆਪ' ਆਗੂਆਂ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਬਦਲਾਅ ਦਿੱਤਾ ਜਾਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਨ ਜੋ ਉਨ੍ਹਾਂ ਦੇ ਕੰਮ ਕਰਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਕੰਮ ਕਰਨ ਦੀ ਬਜਾਏ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ। ਆਪ' ਆਗੂਆਂ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਰਾਹੀਂ ਮਿਲੇ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ, ਸਹੀ ਤੇ ਯੋਗ ਉਮੀਦਵਾਰ ਦੀ ਚੋਣ ਕਰਨ।