2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ

ਏਜੰਸੀ

ਖ਼ਬਰਾਂ, ਪੰਜਾਬ

74ਵੇਂ ਗਣਤੰਤਰ ਦਿਵਸ ਮੌਕੇ ਮੁਆਫ਼ ਕੀਤੀ ਗਈ ਸਜ਼ਾ 

Convict in 2012 NRI kidnap case, 4 others walk free from Burail jail

2012 ਦੇ NRI ਅਗ਼ਵਾ ਕਾਂਡ ਦੇ ਮੁੱਖ ਦੋਸ਼ੀ ਸਮੇਤ 5 ਨੂੰ ਕੀਤਾ ਗਿਆ ਜੇਲ੍ਹ ਤੋਂ ਰਿਹਾਅ 
*******
ਮੋਹਾਲੀ : 2012 ਦੇ ਐੱਨਆਰਆਈ ਅਗਵਾ ਕਾਂਡ ਦੇ ਦੋਸ਼ੀ ਪਰਦੀਪ ਮਲਿਕ (42) ਸਮੇਤ ਪੰਜ ਲੋਕਾਂ ਨੂੰ ਮਾਡਲ ਜੇਲ੍ਹ, ਬੁੜੈਲ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਵੀਰਵਾਰ ਨੂੰ 74ਵੇਂ ਗਣਤੰਤਰ ਦਿਵਸ 'ਤੇ ਉਨ੍ਹਾਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ। ਬਾਕੀ ਚਾਰ ਦੋਸ਼ੀ ਜਿਨ੍ਹਾਂ ਦੀ ਸਜ਼ਾਵਾਂ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਆਫ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 2018 ਵਿਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋਸ਼ੀ ਨੀਰਜ, 2011 ਵਿੱਚ ਚੋਰੀ, ਜਾਅਲਸਾਜ਼ੀ, ਧੋਖਾਧੜੀ ਦੇ ਇੱਕ ਕੇਸ ਵਿੱਚ ਦੋਸ਼ੀ ਸੁਖਦੇਵ ਸਿੰਘ; ਰੁਪਿੰਦਰ ਕੌਰ ਜੋ ਕਿਪਿੱਛਾ ਕਰਨ, ਛੇੜਛਾੜ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ 2015 ਦੇ ਇੱਕ ਮਾਮਲੇ ਵਿਚ ਦੋਸ਼ੀ ਸੀ ਅਤੇ ਰਿੰਟੂ ਜਿਸ 2018 ਵਿੱਚ ਲੁੱਟਖੋਹ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਇਹ ਵੀ ਪੜ੍ਹੋ: ਹਰਿਆਣਾ 'ਚ ਚੱਲ ਰਹੇ ਗੈਂਗ ਦਾ ਦਿੱਲੀ ਪੁਲਿਸ ਨੇ ਕੀਤਾ ਪਰਦਾਫ਼ਾਸ਼, ਗੈਂਗ ਦੇ ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ 

ਮਲਿਕ, ਜੋ ਉਸ ਸਮੇਂ 32 ਸਾਲ ਦਾ ਸੀ, ਨੂੰ ਅਪ੍ਰੈਲ 2012 ਵਿੱਚ ਕੈਨੇਡਾ ਦੇ ਇੱਕ ਐਨਆਰਆਈ ਨਵਨੀਤ ਸਿੰਘ ਚੱਠਾ ਨੂੰ ਚੰਡੀਗੜ੍ਹ ਦੇ ਸੈਕਟਰ 18 ਸਥਿਤ ਘਰ ਤੋਂ ਅਗ਼ਵਾ ਕਰਨ ਦੇ ਦੋਸ਼ ਵਿੱਚ ਪੰਜ ਹੋਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੇ ਰਲ ਕੇ ਉਸ ਐਨਆਰਆਈ ਨੂੰ ਕੁਰੂਕਸ਼ੇਤਰ ਵਿੱਚ ਇੱਕ ਫਾਰਮ ਹਾਊਸ ਵਿੱਚ ਬੰਦੀ ਬਣਾ ਕੇ ਰੱਖਿਆ ਅਤੇ ਚੱਠਾ ਨੂੰ ਆਪਣੇ ਕੈਨੇਡਾ ਰਹਿੰਦੇ ਭਰਾ ਤੋਂ ਪੈਸੇ ਮੰਗਣ ਲਈ ਵੀ ਮਜਬੂਰ ਕੀਤਾ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕੁਰੂਕਸ਼ੇਤਰ ਦੇ ਫਾਰਮ ਹਾਊਸ 'ਤੇ ਮੁਲਜ਼ਮਾਂ ਨਾਲ ਗੋਲੀਬਾਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਐਨਆਰਆਈ ਨਵਨੀਤ ਸਿੰਘ ਚੱਠਾ ਨੂੰ ਬਚਾ ਲਿਆ। ਜਾਣਕਾਰੀ ਅਨੁਸਾਰ ਚੱਠਾ ਕੈਨੇਡਾ ਦੇ ਬਰੈਂਪਟਨ ਵਿੱਚ ਸਟੋਰ ਚਲਾਉਂਦਾ ਸੀ ਅਤੇ ਸੈਕਟਰ 18 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਹੋਇਆ ਸੀ। ਅਪਰਾਧ ਸ਼ਾਖਾ ਦੀ ਟੀਮ ਨੇ ਇਨ੍ਹਾਂ ਕੋਲੋਂ 12.5 ਲੱਖ ਰੁਪਏ, 300 ਕੈਨੇਡੀਅਨ ਡਾਲਰ, ਇੱਕ ਹੌਂਡਾ ਅਕਾਰਡ ਕਾਰ ਵੀ ਬਰਾਮਦ ਕੀਤੀ ਸੀ ਜੋ ਕਿ ਪੀੜਤ ਐਨਆਰਆਈ ਤੋਂ ਲੁੱਟੀ ਗਈ ਸੀ।

ਇਹ ਵੀ ਪੜ੍ਹੋ: ਕਰਜ਼ੇ ਦੀ ਰਿਪੋਰਟ ਤੋਂ ਬਾਅਦ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 

ਸਤੰਬਰ 2016 ਵਿੱਚ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਨੇ ਮਲਿਕ ਅਤੇ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜੂਨ 2020 ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਨੂੰ 10 ਸਾਲ ਦੀ ਸਖ਼ਤ ਕੈਦ ਵਿੱਚ ਬਦਲ ਦਿੱਤਾ।

ਜੇਲ੍ਹ ਦੇ ਇੰਸਪੈਕਟਰ ਜਨਰਲ (ਆਈਜੀਪੀ), ਦੀਪਕ ਪੁਰੋਹਿਤ ਨੂੰ ਦਿੱਤੀ ਗਈ ਸ਼ਕਤੀ ਦੁਆਰਾ ਮਲਿਕ ਅਤੇ ਰਿੰਟੂ ਦੀ ਸਜ਼ਾ ਨੂੰ 60 ਦਿਨਾਂ ਲਈ ਮੁਆਫ਼ ਕੀਤਾ ਗਿਆ ਸੀ। ਬਾਕੀਆਂ ਤਿੰਨਾਂ ਨੀਰਜ, ਸੁਖਦੇਵ ਸਿੰਘ ਅਤੇ ਰੁਪਿੰਦਰ ਕੌਰ ਦੀ ਸਜ਼ਾ ਨੂੰ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਆਫ਼ ਕੀਤਾ ਗਿਆ। ਪੰਜਾਂ ਨੇ ਆਪਣੀ ਸਖ਼ਤ ਕੈਦ ਦੀ ਘੱਟੋ-ਘੱਟ 75 ਫ਼ੀਸਦੀ ਮਿਆਦ ਪੂਰੀ ਕਰ ਲਈ ਹੈ ਜਿਸ ਮਗਰੋਂ ਹੁਣ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।