ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਦੀ ਸਹੀ ਸਲਾਮਤ ਕਰਵਾਈ ਜਾਵੇ ਵਾਪਸੀ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

Captain Amrinder Singh

ਚੰਡੀਗੜ੍ਹ : ਪਾਕਿਸਤਾਨ ਵਿਚ ਫਸੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਭਿਨੰਦਨ ਦੀ ਸੁਰੱਖਿਅਤ ਭਾਰਤ ਵਾਪਸੀ ਕਰਵਾਈ ਜਾਵੇ, ਜੋ ਕਿ ਪਾਕਿਸਤਾਨ ਦੇ ਕਬਜ਼ੇ ਵਿਚ ਹੈ।

ਦੱਸ ਦਈਏ ਕਿ ਭਾਰਤ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬੌਖਲਾਏ ਪਾਕਿਸਤਾਨ ਨੇ ਬੀਤੇ ਕੱਲ ਨੂੰ ਭਾਰਤੀ ਹਵਾਈ ਖੇਤਰ ਦਾ ਉਲੰਘਣ ਕੀਤੀ ਸੀ। ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ਼-16 ਹਵਾਈ ਖੇਤਰ ਅੰਦਰ ਦਾਖਲ ਹੋਇਆ ਸੀ। ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਇਸ ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ, ਜਿਸ ਦਾ ਮਲਬਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿਚ ਡਿੱਗ ਗਿਆ।

ਇਸ ਖ਼ਬਰਾਂ ਦਰਮਿਆਨ ਖ਼ਬਰ ਆਈ ਕਿ ਭਾਰਤੀ ਫ਼ੌਜ ਦਾ ਪਾਇਲਟ ਲਾਪਤਾ ਹੈ ਅਤੇ ਪਾਕਿਸਤਾਨ ਮੀਡੀਆ ਨੇ ਵੀ ਦਾਅਵਾ ਕੀਤੀ ਕਿ ਉਹ ਸਾਡੇ ਕਬਜ਼ੇ ਵਿਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਂਨਫਰੰਸ ਜ਼ਰੀਏ ਮੰਨਿਆ ਕਿ ਸਾਡਾ ਪਾਇਲਟ ਲਾਪਤਾ ਹੈ। ਸੂਤਰਾਂ ਮੁਤਾਬਿਕ ਲਾਪਤਾ ਪਾਇਲਟ ਦਾ ਨਾਮ ਅਭਿਨੰਦਨ ਹੈ ਅਤੇ ਹੁਣ ਉਸ ਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਹੋਰ ਵੀ ਤੇਜ਼ ਹੋ ਗਈਆਂ ਹਨ।