ਗੰਧਲੇ ਪਾਣੀਆਂ 'ਤੇ ਐਨਜੀਟੀ ਵੱਲੋਂ ਕੈਪਟਨ ਸਰਕਾਰ ਦੀ ਝਾੜ-ਝੰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੀਂ ਦਿੱਲੀ : ਕੌਮੀ ਗਰੀਨ ਟ੍ਰਿਬੀਊਨਲ ਨੇ ਪੰਜਾਬ ਸਰਕਾਰ ਨੂੰ ਦਰਿਆਈ ਪਾਣੀਆਂ ਵਿੱਚ ਪ੍ਰਦੂਸ਼ਣ ਕਾਬੂ ਕਰਨ ਵਿੱਚ ਅਸਫ਼ਲ ਰਹਿਣ 'ਤੇ ਕਰੜੇ ਹੱਥੀਂ ਲਿਆ ਹੈ...

NGT

ਨਵੀਂ ਦਿੱਲੀ : ਕੌਮੀ ਗਰੀਨ ਟ੍ਰਿਬੀਊਨਲ (ਐਨਜੀਟੀ) ਨੇ ਪੰਜਾਬ ਸਰਕਾਰ ਨੂੰ ਦਰਿਆਈ ਪਾਣੀਆਂ ਵਿੱਚ ਪ੍ਰਦੂਸ਼ਣ ਕਾਬੂ ਕਰਨ ਵਿੱਚ ਅਸਫ਼ਲ ਰਹਿਣ 'ਤੇ ਕਰੜੇ ਹੱਥੀਂ ਲਿਆ ਹੈ। 
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਤਿਆਰ ਕੀਤੀ ਰਿਪੋਰਟ ਵੀ ਕੌਮੀ ਗਰੀਨ ਟ੍ਰਿਬੀਊਨਲ ਨੇ ਦੇਖੀ ਅਤੇ ਕਮੇਟੀ 'ਚ ਦੋ ਨਵੇਂ ਮੈਂਬਰ ਵੀ ਸ਼ਾਮਲ ਕੀਤੇ ਗਏ। ਐਨਜੀਟੀ ਨੇ ਪੰਜਾਬ ਸਰਕਾਰ ਤੋਂ ਪਾਣੀ ਦੀ ਦੁਰਵਰਤੋਂ ਰੋਕਣ ਲਈ ਖ਼ਾਸ ਕਦਮ ਨਾ ਚੁੱਕੇ ਜਾਣ 'ਤੇ ਖਿਚਾਈ ਕੀਤੀ। ਐਨਜੀਟੀ ਨੇ ਘਰੇਲੂ ਪਾਣੀ ਦੀ ਵਰਤੋਂ ਜਾਂਚਣ ਲਈ ਮੀਟਰ ਨਾ ਲਾਉਣ ਅਤੇ ਕਾਰਾਂ ਧੋਣ ਲਈ ਪਾਣੀ ਦੀ ਵਰਤੋਂ ਕਰਨ ਵਾਲਿਆਂ 'ਤੇ ਸਖ਼ਤੀ ਨਾ ਕੀਤੇ ਜਾਣ 'ਤੇ ਸਰਕਾਰ ਦੀ ਝਾੜ-ਝੰਬ ਕੀਤੀ ਅਤੇ ਜਵਾਬ ਵੀ ਤਲਬ ਕੀਤੇ।
ਅਦਾਲਤ ਦੇ ਨਿਰਦੇਸ਼ ਮੁਤਾਬਕ ਹੁਣ ਜਸਟਿਸ ਪ੍ਰੀਤਮ ਪਾਲ ਵੀ ਪੁਰਾਣੀ ਕਮੇਟੀ ਦੇ ਨਾਲ ਕੰਮ ਕਰਨਗੇ ਜੋ ਆਪਣੀ ਰਿਪੋਰਟ ਦੋ ਮਹੀਨਿਆਂ 'ਚ ਤਿਆਰ ਕਰਨਗੇ। ਐਨਜੀਟੀ ਨੇ ਕਮੇਟੀ ਨੂੰ ਕਿਹਾ ਕਿ ਆਪਣੀ ਰਿਪੋਰਟ 'ਚ ਪਾਣੀ ਨੂੰ ਬਚਾਉਣ ਦੇ ਸੁਝਾਅ ਵੀ ਦਿੱਤੇ ਜਾਣ।