ਮਿਊਜ਼ੀਅਮ 'ਚੋਂ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ ਹੋਈ ਚੋਰੀ

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਧਰਮਪਾਲ ਨੇ ਦੱਸਿਆ ਕਿ ਛੇ ਫਰਵਰੀ ਨੂੰ ਦੁਪਹਿਰ ਬਾਅਦ ਲਗਪਗ...

Maharaja Ranjit Singh War Museum

ਲੁਧਿਆਣਾ: ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ‘ਚ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਅਰਸਲ ਕਰੀਬ ਸਾਢੇ ਚਾਰ ਵਜੇ ਦੋ ਵਿਸਟਰ ਆਏ ਤੇ ਉਨ੍ਹਾਂ ਨੇ 10. 15 ਸੈਕਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਖੁਖਰੀ ਚੋਰੀ ਕਰਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਮਾਮਲੇ ‘ਤੇ ਮਿਊਜ਼ੀਅਮ ‘ਚ ਕਲਾਰਕ ਦੀ ਡਿਊਟੀ ‘ਤੇ ਤੈਨਾਤ ਸੂਬੇਦਾਰ ਮੇਜਰ ਧਰਮਪਾਲ ਨੇ ਕਿਹਾ ਕਿ ਦੋ ਵੀਸਟਰ ਜਬਰਨ ਖੋਖਰੀ ਨੂੰ ਪੱਟ ਕੇ ਨਾਲ ਲੈ ਗਏ ਜਿਸ ਦੀ ਸ਼ਕਾਇਤ ਪੁਲਿਸ ਕੋਲੋ ਦਰਜ ਕਰਵਾਈ ਗਈ ਹੈ ਪਰ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਏਐਸਆਈ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕੇਸ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਕਲਰਕ ਸੂਬੇਦਾਰ ਮੇਜਰ ਧਰਮਪਾਲ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਧਰਮਪਾਲ ਨੇ ਦੱਸਿਆ ਕਿ ਛੇ ਫਰਵਰੀ ਨੂੰ ਦੁਪਹਿਰ ਬਾਅਦ ਲਗਪਗ 4 ਵਜੇ ਦੋ ਲੋਕ ਮਿਊਜ਼ੀਅਮ ਦੀ ਇਤਿਹਾਸਿਕ ਗੈਲਰੀ ਵਿਚ ਪਈ ਖੁਖਰੀ ਚੋਰੀ ਕਰਕੇ ਲੈ ਗਏ । ਉਸਨੇ ਦੱਸਿਆ ਕਿ ਜਦੋਂ ਉਸਨੂੰ ਇਸ ਚੋਰੀ ਬਾਰੇ ਪਤਾ ਲੱਗਿਆ ਤਾਂ ਉਸਨੇ ਸ਼ਾਮ ਨੂੰ ਮਿਊਜ਼ੀਅਮ ਬੰਦ ਕਰਨ ਤੋਂ ਪਹਿਲਾ ਸਾਰਾ ਆਸ-ਪਾਸਾ ਚੈੱਕ ਕੀਤਾ, ਪਰ ਉਸ ਨੂੰ ਕੁਝ ਨਹੀਂ ਮਿਲਿਆ।

ਇਸ ਤੋਂ ਬਾਅਦ ਜਦੋਂ ਉਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਿਆ ਕਿ 4 ਵਜੇ ਦੇ ਕਰੀਬ  ਕਾਰ ਵਿਚ ਸਵਾਰ ਹੋ ਕੇ ਦੋ ਲੋਕ ਆਏ ਸਨ। ਜਿਨ੍ਹਾਂ ਨੇ 30 ਸੈਕੰਡ ਵਿੱਚ ਖੁਖਰੀ ਚੈੱਕ ਕੀਤੇ ਤੇ ਫ਼ਰਾਰ ਹੋ ਗਏ । ਇਸ ਤੋਂ ਬਾਅਦ ਦੋ ਦਿਨ ਤਕ ਉਹ ਦੋ ਦਿਨ ਤਕ ਉਹ ਲੋਕ ਆਪਣੇ ਪੱਧਰ ‘ਤੇ ਛਾਣਬੀਣ ਕਰਦੇ ਰਹੇ।  ਜਦੋਂ ਉਸਦੇ ਹੱਥ ਕੁਝ ਹੱਥ ਨਾ ਲੱਗਿਆ ਤਾਂ 8 ਫਰਵਰੀ ਨੂੰ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਇਕ ਹਫ਼ਤੇ ਬਾਅਦ ਅੱਜ ਕੇਸ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਿਊਜ਼ੀਅਮ ਦਾ ਸਟਾਫ ਦੋ ਦਿਨ ਤਕ ਆਪਣੇ ਪੱਧਰ ‘ਤੇ ਛਾਣਬੀਣ ਕਰਦਾ ਰਿਹਾ। ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਪੁਲਿਸ ਵੀ ਛਾਣਬੀਣ ਕਰਦੀ ਰਹੀ, ਇਸ ਲਈ ਕੇਸ ਦੇਰੀ ਨਾਲ ਦਰਜ ਕੀਤਾ ਗਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਪ੍ਰਤੀ ਨਕੇਲ ਕੱਸ ਲਈ ਹੈ ਤੇ ਉਹ ਇਸ ਦੀ ਜਲਦ ਕਾਰਵਾਈ ਕਰਨਗੇ। ਦੱਸ ਦੇਈਏ ਕਿ 6 ਫ਼ਰਵਰੀ ਦੀ ਸ਼ਾਮ ਨੂੰ ਦੋ ਵਿਸਟਰ 10. 15 ਸੈਕਿੰਡ ‘ਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਖੁਖਰੀ ਸੀ ਜੋ ਕਿ ਚੋਰੀ ਹੋ ਗਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।