ਸਿਰਸਾ ਨੇ ਡੇਰੇ ਵਲੋਂ ਨਾਜਾਇਜ਼ ਕਬਜ਼ਿਆਂ ਦੀ ਜਾਂਚ ਲਈ ਡੀਸੀ ਨੂੰ ਦਿਤਾ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਰਾਧਾ ਸੁਆਮੀ ਡੇਰਾ ਸਤਿਸੰਗ ਬਿਆਸ ਵਲੋਂ ਕੁੱਝ ਗ਼ਰੀਬ...

Baldev Singh Sirsa submit memorandum to the DC

ਅੰਮ੍ਰਿਤਸਰ : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਰਾਧਾ ਸੁਆਮੀ ਡੇਰਾ ਸਤਿਸੰਗ ਬਿਆਸ ਵਲੋਂ ਕੁੱਝ ਗ਼ਰੀਬ ਕਿਸਾਨਾਂ ਤੇ ਦਲਿਤ ਪ੍ਰਵਾਰਾਂ ਦੀਆਂ ਜ਼ਮੀਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਇਕ ਵਾਰੀ ਫਿਰ ਨਵੇਂ ਆਏ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਕੋਲ ਉਠਾਉਂਦਿਆਂ ਮੰਗ ਕੀਤੀ ਕਿ ਰਾਧਾ ਸੁਆਮੀ ਡੇਰੇ ਵਿਰੁਧ ਕਾਨੂੰਨੀ ਕਾਰਵਾਈ ਕਰ ਕੇ ਗ਼ਰੀਬ ਲੋਕਾਂ ਨੂੰ ਇਨਸਾਫ਼ ਦਿਤਾ ਜਾਵੇਗਾ ਜਦਕਿ ਡਿਪਟੀ ਕਮਿਸ਼ਨਰ ਨੇ ਤੁਰਤ ਏ ਡੀ ਸੀ ਦੀ ਡਿਊਟੀ ਲਗਾਉਂਦਿਆਂ ਆਦੇਸ਼ ਜਾਰੀ ਕੀਤੇ ਕਿ ਮਾਮਲੇ ਦੀ ਜਾਂਚ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਸਿਰਸਾ ਨੇ ਦਸਿਆ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਡੇਰੇ ਲਾਗਲੇ ਕਰੀਬ 20-22 ਪਿੰਡਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਗ਼ਰੀਬ ਲੋਕ ਜਿਨ੍ਹਾਂ ਕੋਲ ਪੰਜ ਪੰਜ ਮਰਲੇ ਦੇ ਮਕਾਨ ਬਣਾਉਣ ਲਈ ਪਲਾਟ ਸਨ ਉਹ ਵੀ ਹੜੱਪ ਲਏ ਹਨ ਜਦ ਕਿ ਢਿਲਵਾਂ ਤੇ ਬਾਬਾ ਬਕਾਲਾ ਤਹਿਸੀਲ ਦੇ ਵੀ ਕਈ ਕਿਸਾਨਾਂ ਦੀਆ ਜ਼ਮੀਨਾਂ ਹੜੱਪੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਹੈ ਤੇ ਤੁਰਤ ਏਡੀਸੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿਤੇ ਹਨ, ਉਮੀਦ ਜਾਗੀ ਹੈ ਕਿ ਗ਼ਰੀਬਾਂ ਤੇ ਦਲਿਤਾਂ ਨੂੰ ਇਨਸਾਫ਼ ਮਿਲ ਸਕੇਗਾ।