ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦੇ ਕਾਤਲ 'ਤੇ 1 ਲੱਖ ਡਾਲਰ ਦਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਫੌਜੀ ਜੀਨ ਕਰੀ ਲਹਰਕੈਂਪ ਨੂੰ ਮੋਸਟ ਵਾਂਟਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

1 lakh dollar Reward for the Killer of a Punjabi Gangster in Canada


ਉਂਟਾਰੀਓ: ਕੈਨੇਡਾ ਵਿਚ ਪੰਜਾਬੀ ਗੈਂਗਸਟਰ ਜਿੰਮੀ ਦਾ ਕਤਲ ਕਰਨ ਵਾਲੇ ਸਾਬਕਾ ਫੌਜੀ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਕੰਬਾਈਨਡ ਫੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਵੱਲੋਂ ਸਾਬਕਾ ਫੌਜੀ ਜੀਨ ਕਰੀ ਲਹਰਕੈਂਪ ਨੂੰ ਮੋਸਟ ਵਾਂਟਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਡਾਲਰ (60 ਲੱਖ ਰੁਪਏ) ਇਨਾਮ ਦਿੱਤਾ ਜਾਵੇਗਾ।


1 lakh dollar Reward for the Killer of a Punjabi Gangster in Canada

 ਦੱਸ ਦੇਈਏ ਕਿ ਇਸ ਸਾਲ 5 ਫਰਵਰੀ ਨੂੰ ਥਾਈਲੈਂਡ ਦੇ ਸ਼ਹਿਰ ਫੁਕਟ ਦੇ ਸਮੁੰਦਰ ਕਿਨਾਰੇ ਬਣੇ ਹੋਟਲ ਦੇ ਬਾਹਰ ਜਿੰਮੀ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜੀਨ ਕਰੀ ਲਹਰਕੈਂਪ 2012 ਤੋਂ 2018 ਤੱਕ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਫੌਜੀ ਰਿਹਾ ਹੈ। ਉਧਰ ਪੰਜਾਬ ਨਾਲ ਸਬੰਧਤ ਜਿੰਮੀ ਸੰਧੂ 7 ਸਾਲ ਦੀ ਉਮਰ ਵਿਚ ਕੈਨੇਡਾ ਆਇਆ ਸੀ ਅਤੇ ਉਸ ਨੇ ਅਪਣੀ ਪੜ੍ਹਾਈ ਕੈਨੇਡਾ ਵਿਚ ਹੀ ਕੀਤੀ। 2010 ਅਤੇ 2012 ਵਿਚ ਗੈਂਗ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੰਭੀਰ ਅਪਰਾਧਿਕ ਦੋਸ਼ ਸਾਬਤ ਹੋਣ ਤੋਂ ਬਾਅਦ ਉਸ ਨੂੰ 2016 ਵਿਚ ਦੇਸ਼ ਨਿਕਾਲਾ ਦੇ ਕੇ ਭਾਰਤ ਮੋੜ ਦਿੱਤਾ ਗਿਆ ਸੀ।