Punjab Crime News: ਕਪੂਰਥਲਾ 'ਚ 70 ਸਾਲਾ ਬਜ਼ੁਰਗ ਨੇ ਨਾਬਾਲਿਗ ਨਾਲ ਕੀਤਾ ਜ਼ਬਰ ਜਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Crime News : ਬਜ਼ੁਰਗ ਉਸ ਨੂੰ ਵਰਗਲਾ ਕੇ ਖੇਤਾਂ 'ਚ ਲੈ ਜਾਂਦਾ ਸੀ, ਲੜਕੀ ਦੀ ਹਾਲਤ ਵਿਗੀ

Raping

Punjab Crime News : ਕਪੂਰਥਲਾ ਦੇ ਫਗਵਾੜਾ ਸਬ-ਡਿਵੀਜ਼ਨ ਦੇ ਪਿੰਡ ਬਲਾਲੋਂ 'ਚ ਪਿੰਡ ਵਾਸੀਆਂ ਨੇ ਇਕ ਵਿਅਕਤੀ 'ਤੇ ਉਸੇ ਪਿੰਡ ਦੀ 14 ਸਾਲਾ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਵਲੋਂ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਹੈ। ਪੀੜਤ ਲੜਕੀ ਨੂੰ ਜ਼ਖ਼ਮੀ ਹਾਲਤ 'ਚ ਸਥਾਨਕ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜੋ: Unnao Road Accident : ਉਨਾਓ ’ਚ ਬੱਸ ਨੂੰ ਪਾੜਦੇ ਹੋਏ ਨਿਕਲਿਆ ਟਰੱਕ, 7 ਦੀ ਮੌਤ, ਕਈ ਜ਼ਖਮੀ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਹੀ 70 ਸਾਲਾ ਵਿਅਕਤੀ ਰਮੇਸ਼ ਪਿਛਲੇ ਕਈ ਦਿਨਾਂ ਤੋਂ ਇਸੇ ਪਿੰਡ ਦੀ 14 ਸਾਲਾ ਲੜਕੀ ਨੂੰ ਵਰਗਲਾ ਕੇ ਖੇਤਾਂ 'ਚ ਲੈ ਜਾਂਦਾ ਸੀ ਅਤੇ ਕੁਕਰਮ ਕਰਦਾ ਸੀ|  ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਲੜਕੀ ਦੀ ਹਾਲਤ ਵਿਗੜਨ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਅਤੇ ਘਟਨਾ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜੋ:Abohar News : ਅਬੋਹਰ 'ਚ ਹਨੀਟ੍ਰੈਪ 'ਚ 40 ਲੱਖ ਦੀ ਠੱਗੀ ਮਾਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਇੰਚਾਰਜ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਥਾਣਾ ਸਦਰ ਪੁੱਜੇ ਅਤੇ ਪੁਲਿਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਥਾਣਾ ਇੰਚਾਰਜ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

(For more news apart from 70-year-old man raped a minor girl in Kapurthala News in Punjabi, stay tuned to Rozana Spokesman)