700 ਨਿਰੋਲ ਪੇਂਡੂ ਸੇਵਾ ਕੇਂਦਰ ਬੰਦ ਹੋਣ ਨਾਲ ਮੁਲਾਜ਼ਮਾਂ 'ਚ ਭਾਜੜਾਂ ਤੇ ਹਾਹਾਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਦੇ ਨਵੇਂ ਫੁਰਮਾਨ ਨਾਲ ਸੱਭ ਤੋਂ ਵੱਧ ਲੁਧਿਆਣਾ ਤੇ ਅੰਮ੍ਰਿਤਸਰ ਪ੍ਰਭਾਵਤ

700 Village Sewa Kendra going to Close

ਕੋਟਕਪੂਰਾ, 27 ਮਈ (ਗੁਰਿੰਦਰ ਸਿੰਘ): ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਅਪਣੇ ਰਾਜ ਦੌਰਾਨ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਘਰਾਂ ਦੇ ਨੇੜੇ ਦੇਣ ਦੀ ਮਨਸ਼ਾ ਨਾਲ ਸੁਖਮਨੀ ਸੁਸਾਇਟੀ ਅਧੀਨ 2147 'ਸੁਵਿਧਾ ਕੇਂਦਰ' ਖੋਲ੍ਹੇ ਸਨ। ਕੈਪਟਨ ਸਰਕਾਰ ਨੇ ਸਿਆਸੀ ਬਦਲਾਖ਼ੋਰੀ ਤਹਿਤ ਸੂਬੇ ਦੇ ਖ਼ਜ਼ਾਨੇ ਲਈ ਘਾਟੇ ਵਾਲਾ ਸੌਦਾ ਕਹਿ ਕਿ ਬੰਦ ਕਰ ਦਿਤਾ ਹੈ। 

ਇਸ ਸਮੇਂ ਪੇਂਡੂ ਖੇਤਰ 'ਚ 1759 'ਚੋਂ 1059 ਸੇਵਾ ਕੇਂਦਰ ਚਾਲੂ ਰੱਖੇ ਗਏ ਹਨ ਪਰ ਸਰਕਾਰ ਮਈ ਮਹੀਨੇ ਵਿਚ ਹੋਰ ਵੀ ਸੇਵਾ ਕੇਂਦਰ ਬੰਦ ਕਰਨ ਦੇ ਰੋਂਅ 'ਚ ਹੈ ਅਤੇ ਸ਼ਹਿਰੀ ਖੇਤਰ ਦੇ 388 (ਟਾਈਪ-1 ਤੇ ਟਾਈਪ-2) ਦੇ ਸੇਵਾ ਕੇਂਦਰ  ਸੇਵਾਵਾਂ ਦੇਣ ਲਈ ਬਰਕਰਾਰ ਰੱਖੇ ਗਏ ਹਨ। ਸਰਕਾਰ ਨੇ ਸੇਵਾ ਕੇਂਦਰਾਂ ਵਿਚ ਕੰਮ ਕਰਦੇ ਮੁਲਾਜਮਾਂ ਦੀ 5-5 ਮਹੀਨਿਆਂ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਇੰਨਾਂ ਮੁਲਾਜ਼ਮਾਂ ਦਾ ਭਵਿੱਖ ਖ਼ਤਰੇ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ।