ਡੀਜੀਪੀ ਦਿਨਕਰ ਗੁਪਤਾ ਗਏ ਛੁੱਟੀ ’ਤੇ, ਕੁਝ ਦਿਨ ਵੀਕੇ ਭਵਰਾ ਨਿਭਾਉਣਗੇ ਸੇਵਾਵਾਂ
13 ਜੂਨ ਤੱਕ ਵੀਕੇ ਭਵਰਾ ਸੰਭਾਲਣਗੇ ਪੰਜਾਬ ਪੁਲਿਸ ਦੀ ਕਮਾਨ
DGP Dinkar Gupta and V.K. Bhavra
ਚੰਡੀਗੜ੍ਹ: ਡੀਜੀਪੀ ਇੰਟੈਲੀਜੈਂਸ ਸ਼੍ਰੀ ਵੀਕੇ ਭਵਰਾ ਕੁਝ ਦਿਨਾਂ ਲਈ ਪੰਜਾਬ ਪੁਲਿਸ ਦੀ ਕਮਾਨ ਸੰਭਾਲਣਗੇ। ਦਰਅਸਲ, ਪੰਜਾਬ ਦੇ ਡੀਜੀਪੀ ਸ਼੍ਰੀ ਦਿਨਕਰ ਗੁਪਤਾ 17 ਦਿਨਾਂ ਦੀ ਛੁੱਟੀ 'ਤੇ ਜਾ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਜਾਣ ਲਈ 28 ਮਈ ਤੋਂ 13 ਜੂਨ ਤਕ ਛੁੱਟੀ ਲਈ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਦੀ ਗ਼ੈਰ ਹਾਜ਼ਰੀ ਵਿਚ ਡੀਜੀਪੀ ਇੰਟੈਲੀਜੈਂਸ ਸ਼੍ਰੀ ਵੀਕੇ ਭਵਰਾ ਨੂੰ ਪੰਜਾਬ ਪੁਲਿਸ ਦੀ ਕਮਾਨ ਸੰਭਾਲਣ ਲਈ ਕਿਹਾ ਗਿਆ ਹੈ। ਇਸ ਦੇ ਨਾਲ-ਨਾਲ ਉਹ ਅਪਣਾ ਕੰਮਕਾਜ ਵੀ ਵੇਖਣਗੇ।
ਦੱਸਣਯੋਗ ਹੈ ਕਿ 28 ਮਈ ਯਾਨੀ ਅੱਜ ਤੋਂ 13 ਜੂਨ ਤੱਕ ਪੰਜਾਬ ਡੀਜੀਪੀ ਦੀਆਂ ਸੇਵਾਵਾਂ ਸ਼੍ਰੀ ਵੀਕੇ ਭਵਰਾ ਨਿਭਾਉਣਗੇ।