ਚੋਣ ਜ਼ਾਬਤਾ ਖ਼ਤਮ ਹੁੰਦਿਆਂ ਹੀ PSSSB ਨੇ ਐਲਾਨਿਆ ਕਲਰਕਾਂ ਦਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਭਾਗ ਵਾਰ ਅਸਾਮੀਆਂ ਦੀ ਸੂਚੀ ਅਤੇ ਉਮੀਦਵਾਰ ਵਲੋਂ ਅਪਣੀ ਤਰਜੀਹ ਦੇਣ ਦਾ ਪ੍ਰੋਫਾਰਮਾ ਮਿਤੀ 30 ਮਈ, 2019 ਤੱਕ ਵੈੱਬਸਾਈਟ ’ਤੇ ਹੋਵੇਗਾ ਅੱਪਲੋਡ

PSSSB

ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕਾਂ ਦੀ ਭਰਤੀ ਦਾ ਨਤੀਜਾ ਐਲਾਨ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਇਹ 1883 ਕਲਰਕਾਂ ਦੀ ਭਰਤੀ ਲਈ ਸਾਲ 2016 ਵਿਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਭਰਤੀ ਨੂੰ ਲੈ ਕੇ ਟੈਸਟ ਪਾਸ ਉਮੀਦਵਾਰਾਂ ਵਿਚ ਸਰਕਾਰ ਪ੍ਰਤੀ ਕਾਫ਼ੀ ਨਰਾਜ਼ਗੀ ਸੀ ਪਰ ਚੋਣਾਂ ਖ਼ਤਮ ਹੁੰਦਿਆਂ ਹੀ ਸਰਕਾਰ ਨੇ ਅਪਣੇ ਰੁਕੇ ਕੰਮਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿਤਾ ਹੈ। ਚੋਣ ਜ਼ਾਬਤਾ ਖ਼ਤਮ ਹੁੰਦਿਆਂ ਸਾਰ ਹੀ ਪੰਜਾਬ ਐਸਐਸਐਸ ਬੋਰਡ ਨੇ ਬੀਤੀ ਕੱਲ੍ਹ ਸ਼ਾਮ ਨੂੰ ਨਤੀਜਾ ਐਲਾਨ ਦਿਤਾ ਸੀ।

http://www.punjabsssb.gov.in/Downloads/2019/Final%20Result%20of%2004%20of%202016.pdf

ਦੱਸਣਯੋਗ ਹੈ ਕਿ ਇਸ ਨਤੀਜੇ ਵਿਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਕਰਨ ਲਈ ਕੌਂਸਲਿੰਗ ਮਿਤੀ 10 ਜੂਨ, 2019 ਤੋਂ 3 ਜੁਲਾਈ, 2019 ਤੱਕ ਰੱਖੀ ਗਈ ਹੈ। ਇਸ ਸਬੰਧੀ ਕੌਂਸਲਿੰਗ ਦਾ ਸ਼ੈਡਿਊਲ, ਵਿਭਾਗ ਵਾਰ ਅਸਾਮੀਆਂ ਦੀ ਸੂਚੀ ਅਤੇ ਉਮੀਦਵਾਰ ਵਲੋਂ ਅਪਣੀ ਤਰਜੀਹ ਦੇਣ ਦਾ ਪ੍ਰੋਫਾਰਮਾ ਮਿਤੀ 30 ਮਈ, 2019 ਤੱਕ ਵੈੱਬਸਾਈਟ ’ਤੇ ਅੱਪਲੋਡ ਕਰ ਦਿਤਾ ਜਾਵੇਗਾ।