ਪੇਂਡੂ ਆਵਾਸ ਯੋਜਨਾ ਤਹਿਤ ਤੀਜੇ ਸਥਾਨ ‘ਤੇ ਪਹੁੰਚਿਆ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਵਾ ਦੇ ਤਹਿਤ ਪੰਜਾਬ ਨੂੰ ਕੌਮੀ ਪੱਧਰ ‘ਤੇ ਤੀਜਾ ਸਥਾਨ ਮਿਲਿਆ ਹੈ।

Tripat Rajinder Singh Bajwa

ਚੰਡੀਗੜ੍ਹ: ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਵਾ ਦੇ ਤਹਿਤ ਪੰਜਾਬ ਨੂੰ ਕੌਮੀ ਪੱਧਰ ‘ਤੇ ਤੀਜਾ ਸਥਾਨ ਮਿਲਿਆ ਹੈ। ਉਹਨਾਂ ਕਿਹਾ ਕਿ ਸੂਬੇ ਨੂੰ 14 ਹਜ਼ਾਰ ਘਰਾਂ ਦੇ ਨਿਰਮਾਣ ਦਾ ਟੀਚਾ ਸੌਂਪਿਆ ਗਿਆ ਸੀ, ਜਿਨ੍ਹਾਂ ਵਿਚੋਂ 13,004 ਘਰ ਪੂਰੇ ਹੋ ਚੁਕੇ ਹਨ। ਇਹ ਕੁੱਲ 93 ਫੀਸਦੀ ਪ੍ਰਾਪਤੀ ਸੀ। ਬਾਕੀ ਬਚੇ ਘਰਾਂ ਦਾ ਨਿਰਮਾਣ ਅਗਾਊਂ ਪੜਾਅ ‘ਤੇ ਸੀ।

ਬਾਜਪਾ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਸੂਬੇ ‘ਚ ਸਿਰਫ 1212 ਘਰ ਹੀ ਬਣਾਏ ਗਏ ਸਨ। ਜਿਸ ਕਾਰਨ ਸਾਰੇ ਸੂਬਿਆਂ ਵਿਚ ਪੰਜਾਬ ਦਾ 26ਵਾਂ ਰੈਂਕ ਸੀ। ਇਸਦੇ ਨਾਲ ਹੀ ਪੇਂਡੂ ਵਿਕਾਸ ਵਿਭਾਗ ਦੀ ਪੂਰੀ ਮਸ਼ਿਨਰੀ ਨੂੰ ਚਲਾ ਕੇ ਵਰਤੋਂ ਵਿਚ ਲਿਆਂਦਾ ਗਿਆ ਅਤੇ ਸਕੀਮ ਨੂੰ ਹੋਰ ਵਧੀਆ ਬਣਾਇਆ ਗਿਆ। ਉਹਨਾਂ ਕਿਹਾ ਕਿ 2018 ਦੀ ਤੁਲਨਾ ਵਿਚ ਇਹ ਬਹੁਤ ਵੱਡੀ ਪ੍ਰਾਪਤੀ ਸੀ।

ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕੱਚੇ ਘਰ ਦੀ ਪਰਿਭਾਸ਼ਾ ਨੂੰ ਸੁਲਝਾਉਣ ਲਈ ਕੇਂਦਰ ਕੋਲ ਮੁੱਦਾ ਚੁੱਕਿਆ ਸੀ ਤਾਂ ਜੋ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਗਰੀਬ ਲੋਕ ਇਸ ਸਕੀਮ ਦਾ ਲਾਭ ਲੈ ਸਕਣ। ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤ ਦੇ ਅਨੁਰਾਸ ਵਰਮਾ ਨੇ ਕਿਹਾ ਹੈ ਕਿ ਇਸ ਸਕੀਮ ਦੇ ਤਹਿਤ ਯੋਗ ਲਾਭਪਾਤਰੀਆਂ ਨੂੰ 1.2 ਲੱਖ ਰੁਪਏ ਦੀ ਕਰਮ ਦਿੱਤੀ ਗਈ ਸੀ। ਇਸਦੇ ਨਾਲ ਹੀ MNREGA ਕਿਰਤੀਆਂ ਨੂੰ 90 ਦਿਨ ਲਈ 21,690 ਰੁਪਏ ਦਿੱਤੇ ਜਾਂਦੇ ਹਨ।

ਉਹਨਾਂ ਕਿਹਾ ਕਿ MNREGA ਤਹਿਤ ਹੀ ਲਾਭਪਾਤਰੀਆਂ ਨੂੰ ਪਖਾਨਿਆਂ ਦੀ ਉਸਾਰੀ ਲਈ 12 ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਤਰ੍ਹਾਂ ਹਰੇਕ ਪਰਿਵਾਰ ਨੂੰ ਘਰ ਬਨਾਉਣ ਲਈ ਕੁੱਲ 1,53,690 ਰੁਪਏ ਦਾ ਲਾਭ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਯੋਜਨਾ ਵਿਚ ਪਾਰਦਰਸ਼ਿਤਾ ਲਿਆਉਣ ਲਈ ਬਣਾਏ ਗਏ ਮਕਾਨਾਂ ਦੀਆਂ ‘ਆਵਾਸ ਐਪ’ ਫੋਜ ਐਪਰੀਕੇਸ਼ਨ ਰਾਹੀਂ ਫੋਟੋਆਂ ਵੀ ਲਈਆਂ ਗਈਆਂ ਸਨ। ਇਹ ਤਿੰਨ ਪੜਾਵਾਂ ਵਿਚ ਕੀਤਾ ਗਿਆ, ਉਸਾਰੀ ਤੋਂ ਪਹਿਲਾਂ, ਉਸਾਰੀ ਸਮੇਂ ਅਤੇ ਉਸਾਰੀ ਪੂਰੀ ਹੋਣ ਤੋਂ ਬਾਅਦ।