ਗਰਮੀ ਨੇ Ludhiana ਵਾਸੀਆਂ ਦੀ ਕਰਵਾਈ ਤੋਬਾ ਤੋਬਾ ! ਦੇਖੋ ਲੋਕਾਂ ਦਾ ਹਾਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਗਰਮੀ ਦਾ 'ਰੈਡ ਅਲਰਟ' ਜਾਰੀ ਹੋਇਆ ਹੈ। ਕੋ

file photo

ਪੰਜਾਬ: ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਗਰਮੀ ਦਾ 'ਰੈਡ ਅਲਰਟ' ਜਾਰੀ ਹੋਇਆ ਹੈ। ਕੋਰੋਨਾ ਤੋਂ ਬਾਅਦ ਲੋਕ ਹੁਣ ਗਰਮੀ ਕਾਰਨ ਔਖਾਈ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਲੁਧਿਆਣਾ ਵਿਚ ਵੀ ਗਰਮੀ ਅਤੇ ਲੂ ਸਿਖ਼ਰਾਂ 'ਤੇ ਹੈ।

ਪਿਛਲੇ ਦਿਨੀਂ ਲੁਧਿਆਣਾ ਵਿਚ ਤਾਪਮਾਨ 44-46 ਡਿਗਰੀ ਸੈਲੀਸਅਸ ਦਰਜ ਹੋਇਆ ਹੈ। ਕੋਰੋਨਾ ਤੋਂ ਬਾਅਦ ਹੁਣ ਗਰਮੀ ਨੇ ਲੋਕ ਘਰਾਂ ਵਿਚ ਬੈਠਾ ਦਿੱਤੇ ਹਨ। ਇਸ ਗਰਮੀ ਦੇ ਵਿਚਕਾਰ ਲੁਧਿਆਣਾ ਵਾਸੀ ਇਸ ਤੋਂ ਰਾਹਤ ਪਾਉਣ ਲਈ ਯਤਨ ਕਰ ਰਹੇ ਹਨ।

ਘੜਾ ਬਾਜ਼ਾਰ ਵਿਚ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਹੋ ਰਹੀ ਹੈ। ਪੁਰਾਤਨ ਸਮਿਆਂ ਵਾਂਗ ਅੱਜ ਵੀ ਬਹੁਤ ਲੋਕ ਇਹ ਮਿੱਟੀ ਦੇ ਬਰਤਨਾਂ ਨੂੰ ਵਰਤਣ ਦੇ ਚਾਹਵਾਨ ਹਨ। ਦੁਕਾਨਦਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਿੱਟੀ ਦੇ ਤੌੜਿਆਂ ਸਣੇ ਹੁਣ ਕਈ ਤਰ੍ਹਾਂ ਦੇ ਬੋਤਲ ਨੁਮਾ ਭਾਂਡੇ ਬਜ਼ਾਰਾਂ ਵਿਚ ਆਏ ਹਨ।

ਲੋਕ ਇਹ ਬਰਤਨ ਖਰੀਦ ਕੇ ਖੁਸ਼ ਹੋ ਰਹੇ ਹਨ। ਲੋਕਾਂ ਵੱਲੋਂ ਇਹ ਭਾਂਡਿਆਂ ਨੂੰ ਪਾਣੀ ਠੰਢਾ ਕਰਨ ਤੋਂ ਇਲਾਵਾ ਹੋਰ ਕਈ ਗੁਣਾਂ ਨਾਲ ਭਰਪੂਰ ਅਤੇ ਕੁਦਰਤੀ ਵਰਦਾਨ ਜਿਹੇ ਸ਼ਬਦਾਂ ਨਾਲ ਸਰਾਹਿਆ ਜਾ ਰਿਹਾ ਹੈ। 

ਦੁਕਾਨਦਾਰਾਂ ਨੇ ਦੱਸਿਆ ਕਿ ਇਹ ਭਾਂਡੇ ਗੁਜਰਾਤ ਤੋਂ ਆਏ ਹਨ ਅਤੇ ਇੰਨ੍ਹਾਂ ਉੱਤੇ ਪੁਰਾਤਨ ਕਲਾਕਰੀ ਕੀਤੀ ਹੋਈ ਹੈ। ਇਹ ਭਾਂਡੇ ਦੇਖਣ ਨੂੰ ਸੋਹਣੇ ਅਤੇ ਮਜ਼ਬੂਤ ਹਨ। ਫਲ ਵੇਚਣ ਵਾਲੇ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਰਾਵਸੀ ਮਜ਼ਦੂਰਾਂ ਦੇ ਜਾਣ ਨਾਲ ਵਸਤੂਆਂ ਦੀ ਵਿਕਰੀ ਅੱਧੀ ਤੋਂ ਵੀ ਘਟ ਗਈ ਹੈ।

ਲੁਧਿਆਣੇ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਦੇ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਆਟੋ ਚਾਲਕਾਂ ਵੱਲੋਂ ਵੀ ਪਰਵਾਸੀ ਮਜ਼ਦੂਰਾਂ ਦੇ ਜਾਣ 'ਤੇ ਰੋਸ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਨਾਲ-ਨਾਲ ਲੋਕ ਗਰਮੀ ਨਾਲ ਜੂਝ ਰਹੇ ਹਨ।

ਵੱਖ-ਵੱਖ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਦੀ ਮੁਸ਼ਕਲ ਉਨ੍ਹਾਂ ਦੇ ਗਾਹਕਾਂ ਦੀ ਕਮੀ ਤੋਂ ਛੋਟੀ ਹੈ। ਮਜ਼ਦੂਰਾਂ ਵੱਲੋਂ ਆਪਣੇ ਪਿਤਰੀ ਰਾਜਾਂ ਨੂੰ ਜਾਣ ਤੋਂ ਬਾਅਦ ਲੁਧਿਆਣੇ ਦੀ ਆਬਾਦੀ 'ਤੇ ਵੱਡਾ ਫ਼ਰਕ ਪਿਆ ਹੈ।

ਵੱਡੀਆਂ ਫੈਕਟਰੀਆਂ ਅਤੇ ਕਾਰਖਾਨੇ ਬੰਦ ਹੋਣ ਕਾਰਨ ਉਨ੍ਹਾਂ ਦੇ ਆਸਰੇ ਆਪਣਾ ਗੁਜ਼ਾਰਾ ਕਰ ਰਹੇ ਛੋਟੇ ਦੁਕਾਨਦਾਰ ਅਤੇ ਰੇਹੜੀਆਂ ਵਾਲੇ ਤੰਗ-ਪਰੇਸ਼ਾਨ ਹਨ। ਉਨ੍ਹਾਂ ਵੱਲੋਂ ਸਰਕਾਰਾਂ ਤੋਂ ਰਾਤ ਦੇ ਸਮੇਂ ਦੁਕਾਨਾਂ ਖੋਲ੍ਹਣ ਦੇ ਸਮੇਂ ਵਿਚ ਇਜਾਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।