ਧੁੱਪ 'ਚ ਖੜੀ ਗੱਡੀ 'ਚ ਬੈਠਣਾ ਹੈ ਬੇਹੱਦ ਖਤਰਨਾਕ, ਸਟੱਡੀ 'ਚ ਹੋਏ ਇਹ ਖੁਲਾਸੇ
ਗਰਮੀਆਂ ਵਿਚ ਅਸੀਂ ਅਕਸਰ ਹੀ ਬਾਹਰ ਗਰਮੀਂ ਵਿਚੋਂ ਆਉਣ ਤੋਂ ਬਾਅਦ ਇਕਦਮ ਆਪਣੀ ਗੱਡੀ ਵਿਚ ਏਸੀ ਲਗਾ ਕੇ ਬੈਠ ਜਾਂਦੇ ਹਾਂ
ਗਰਮੀਆਂ ਵਿਚ ਅਸੀਂ ਅਕਸਰ ਹੀ ਬਾਹਰ ਗਰਮੀਂ ਵਿਚੋਂ ਆਉਣ ਤੋਂ ਬਾਅਦ ਇਕਦਮ ਆਪਣੀ ਗੱਡੀ ਵਿਚ ਏਸੀ ਲਗਾ ਕੇ ਬੈਠ ਜਾਂਦੇ ਹਾਂ ਜਿਸ ਦੇ ਬਹੁਤ ਖਤਰਨਾਕ ਪ੍ਰਭਾਵ ਸਾਡੇ ਸਰੀਰ ਤੇ ਪੈਂਦੇ ਹਨ। ਇਸ ਸਬੰਧੀ ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਨੇ ਕਾਰ ਦੇ ਏਸੀ ਨੂੰ ਲੈ ਕੇ ਇਕ ਸਟੱਡੀ ਕੀਤੀ ਹੈ। ਇਸ ਸਟੱਡੀ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ।
ਇਸ ਵਿਚ ਇਹ ਸਾਹਮਣੇ ਆਇਆ ਹੈ ਕਿ ਅਸੀਂ ਅਕਰਸ ਹੀ ਕਾਰ ਵਿਚ ਏਸੀ ਜਾ ਇਸਤੇਮਾਲ ਗਲਤ ਤਰੀਕੇ ਨਾਲ ਕਰਦੇ ਹਾਂ। ਜਿਸ ਨਾਲ ਸਿਹਤ ਤੇ ਕਾਫੀ ਬੁਰਾ ਅਸਰ ਪੈਂਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਦੁਆਰਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਵਿੰਦਰਪਾਲ ਨੇ ਦੱਸਿਆ ਕਿ ਇਹ ਸਟੱਡੀ ਤਾਪਮਾਨ ਉੱਤੇ ਅਧਾਰਿਤ ਹੈ। ਗਰਮੀਆਂ ਵਿਚ ਗੱਡੀ ਅੰਦਰ ਤਾਪਮਾਨ ਕਾਫੀ ਵੱਧ ਜਾਂਦਾ ਹੈ, ਜਦਕਿ ਬਾਹਰ ਦਾ ਤਾਪਮਾਨ ਇੰਨਾ ਨਹੀਂ ਹੁੰਦਾ।
ਜੇਕਰ ਗੱਡੀ ਦੇ ਬਾਹਰ ਦਾ ਤਾਪਮਾਨ 40 ਡਿਗਰੀ ਹੈ ਗਰਮੀਂ ਕਾਰਨ ਗੱਡੀ ਅੰਦਰ ਤਾਪਮਾਨ 70 ਡਿਗਰੀ ਤੱਕ ਪਹੁੰਚ ਜਾਂਦਾ ਹੈ। ਆਮ ਤੌਰ ਤੇ ਲੋਕ ਜਦੋਂ ਗੱਡੀ ਵਿਚ ਬੈਠਦੇ ਹਨ ਤਾਂ ਲੋਕ ਖਿੜਕੀਆਂ ਬੰਦ ਕਰ ਲੈਂਦੇ ਹਨ ਅਤੇ ਏ ਸੀ ਆਨ ਕਰ ਲੈਂਦੇ ਹਨ। ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇਸ ਤਰ੍ਹਾਂ ਏ ਸੀ ਚਲਾਉਣ ਨਾਲ ਸਾਡੇ ਸਰੀਰ ਉਤੇ ਬੇਹੱਦ ਬੁਰਾ ਅਸਰ ਪੈਂਦਾ ਹੈ। ਇਸ ਨਾਲ ਕਈ ਲੋਕਾਂ ਦਾ ਬਲੱਡ ਵੱਧ ਸਕਦਾ ਹੈ। ਇਸ ਨਾਲ ਮਾਸ ਪੈਸ਼ੀਆ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਈ ਭਿਆਨਕ ਬਿਮਾਰੀਆ ਵੀ ਹੋ ਸਕਦੀਆਂ ਹਨ।
ਇਸ ਲਈ ਡਾਕਟਰ ਨੇ ਇਸ ਸਬੰਧੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਇਸ ਬਾਰੇ ਉਨ੍ਹਾਂ ਦੱਸਦਿਆਂ ਕਿਹਾ ਕਿ ਜਦੋਂ ਵੀ ਕਿਤੇ ਬਾਹਰ ਜਾਣਾ ਹੈ ਤਾਂ ਪਹਿਲਾਂ ਕਾਰ ਦੇ ਤਰਵਾਜੇ ਖੋਲ੍ਹ ਦਿਉ ਤਾਂ ਕਿ ਅੰਦਰਲੀ ਗਰਮੀਂ ਬਾਹਰ ਨਿਕਲ ਜਾਵੇ। ਇਸ ਤੋਂ ਬਾਅਦ ਕਾਰ ਵਿਚ ਬੈਠਣ ਦੇ ਤਰੁੰਤ ਹੀ ਏਸੀ ਇਕਦਮ ਤੇਜ਼ ਨਾ ਚਲਾਉ। ਅਜਿਹੀਆਂ ਸਾਵਧਾਨੀਆਂ ਵਰਤ ਕੇ ਕਈ ਬਿਮਾਰੀ ਤੋਂ ਬਚਾ ਕੀਤਾ ਜਾ ਸਕਦਾ ਹੈ।