ਮੌਸਮ ਵਿਭਾਗ ਨੇ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਦੀ ਦਿੱਤੀ ਚੇਤਵਨੀ, ਇਨ੍ਹਾਂ ਰਾਜਾਂ ਨੂੰ ਕੀਤਾ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਬੈਠੇ ਲੋਕ ਗਰਮੀ ਦੇ ਕਹਿਰ ਨੂੰ ਝੱਲ ਰਹੇ ਹਨ। ਇਸੇ ਚ ਹੀ ਰਾਜਸਥਾਨ ਦੇ ਚੁਰੂ ਚ ਤਾਪਮਾਨ 50 ਡਿਗਰੀ ਤੱਕ ਰਿਕਾਰਡ ਕੀਤਾ ਗਿਆ।

Photo

ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੈਠੇ ਲੋਕ ਗਰਮੀ ਦੇ ਕਹਿਰ ਨੂੰ ਝੱਲ ਰਹੇ ਹਨ। ਇਸੇ ਵਿਚ ਹੀ ਰਾਜਸਥਾਨ ਦੇ ਚੁਰੂ ਵਿਚ ਤਾਪਮਾਨ 50 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਉੱਥੇ ਹੀ ਦਿੱਲੀ ਵਿਚ ਇਹ ਤਾਪਮਾਨ 47.5 ਡਿਗਰੀ ਤੇ ਪਹੁੰਚ ਚੁੱਕਾ ਹੈ। ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਣ ਵਾਲੇ ਦਿਨਾਂ ਵਿਚ ਮੌਸਮ ਖਰਾਬ ਹੋ ਸਕਦਾ ਹੈ।

ਦੇਸ਼ ਵਿਚ ਗਰਮੀ ਦੇ ਮਾਰ ਚੱਲ ਰਹੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਦੇ ਵੱਲੋਂ ਅਗਲੇ 5 ਦਿਨਾਂ ਲਈ ਮੌਸਮ ਸਬੰਧੀ ਚੇਤਾਵਨੀ ਜ਼ਾਰੀ ਕੀਤੀ ਗਈ ਹੈ। ਆਈਐਮਡੀ ਦਾ ਕਹਿਣਾ ਹੈ ਕਿ ਅਸਾਮ-ਮੇਘਾਲਿਆ ਤੇ ਨਾਗਾਲੈਂਡ, ਮਣੀਪੁਰ, ਮਿਜੋਰਮ-ਤ੍ਰਿਪੁਰਾ ਵਿੱਚ ਅਲੱਗ ਥਾਂਈਂ ਭਾਰੀ ਤੋਂ ਵਧੇਰੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ ।

ਇਸ ਵਿਚ ਸੂਬੇ ਦੇ ਪਟਿਆਲਾ ਸ਼ਹਿਰ ਵਿਚ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਰਿਕਾਰਡ ਕੀਤੀ ਗਿਆ ਹੈ। ਉੱਥੇ ਹੀ ਅਮ੍ਰਿੰਤਸਰ ਅਤੇ ਲੁਧਿਆਣਾ ਦਾ ਤਾਪਮਾਨ ਕ੍ਰਮਵਾਰ 43.5 ਅਤੇ 44.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ 4 ਡਿਗਰੀ ਵੱਧ 42.9 ਡਿਗਰੀ ਰਿਕਾਰਡ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੂਬੇ ਅੰਦਰ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ । ਹੁਣ ਮੌਸਮ ਵਿਭਾਗ ਦੇ ਵੱਲੋਂ 28 ਅਤੇ 31 ਮਈ ਨੂੰ 30 ਤੋਂ 40 ਕਿਲੋਮੀਟਰ ਪ੍ਰੀਤ ਘੰਟੇ ਦੀ ਰਫਤਾਰ ਨਾਲ ਤੇਜ਼ ਤੁਫਾਨ ਦੇ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ 29 ਤੇ 30 ਮਈ ਨੂੰ ਪੰਜਾਬ ਅਤੇ ਰਹਿਣਾ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਕਿਲੋਮੀਟਰ ਘੰਟੇ ਦੀ ਦੂਰੀ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿਖਬਾਣੀ ਕੀਤੀ ਗਈ ਹੈ।