Narendra Modi ਦੀ ਦੋਗਲੀ ਨੀਤੀ ਆਈ ਲੋਕਾਂ ਸਾਮਣੇ Jatinder Sonia
ਇਸ ਮੌਕੇ ਤੇ ਅੰਮ੍ਰਿਤਸਰ ਕਾਂਗਰਸ ਕਮੇਟੀ ਪ੍ਰਧਾਨ ਜਤਿੰਦਰ ਕੌਰ ਸੋਨੀਆ ਨੇ...
ਅੰਮ੍ਰਿਤਸਰ: ਸਰਹੱਦ ਤੇ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਹਰ ਥਾਂ ਤੇ ਉਹਨਾਂ ਨੂੰ ਵੱਖੋ-ਵੱਖਰੇ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉੱਥੇ ਹੀ ਸ਼ਹੀਦ ਹੋਏ ਭਾਰਤ ਦੇ 20 ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਵੱਲੋਂ ਸਲਾਮ ਦਿਨ ਮਨਾਇਆ ਗਿਆ ਹੈ।
ਇਸ ਮੌਕੇ ਤੇ ਅੰਮ੍ਰਿਤਸਰ ਕਾਂਗਰਸ ਕਮੇਟੀ ਪ੍ਰਧਾਨ ਜਤਿੰਦਰ ਕੌਰ ਸੋਨੀਆ ਨੇ ਅੰਮ੍ਰਿਤਸਰ ਗੇਟ ਦੇ ਬਾਹਰ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ। ਪ੍ਰਧਾਨ ਜਤਿੰਦਰ ਕੌਰ ਸੋਨੀਆ ਨੇ ਮੋਦੀ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਲੋਕਾਂ ਨਾਲ ਦੋਗਲੀ ਰਾਜਨੀਤੀ ਨਾ ਕਰੇ। ਉਹਨਾਂ ਦੀ ਦੋਗਲੀ ਰਾਜਨੀਤੀ ਲੋਕਾਂ ਸਾਹਮਣੇ ਆ ਚੁੱਕੀ ਹੈ। ਆਏ ਦਿਨ ਭਾਰਤ ਦੀ ਫ਼ੌਜ ਦੇ ਜਵਾਨ ਸ਼ਹੀਦ ਹੋ ਰਹੇ ਹਨ।
ਉਹਨਾਂ ਨੂੰ ਉਮੀਦ ਸੀ ਕਿ ਮੋਦੀ ਸਰਕਾਰ ਨੇ ਜਿਹੜੀ ਜ਼ਮੀਨ ਚੀਨ ਨੇ ਹੜੱਪੀ ਹੈ ਉਸ ਨੂੰ ਵਾਪਸ ਲਿਆਉਣਗੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਫ਼ੌਜ ਦੀ ਸ਼ਹਾਦਤ ਦਾ ਬਦਲਾ ਲੈਣਗੇ ਪਰ ਅਫ਼ਸੋਸ ਅਤੇ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਨੇ ਦੁਸ਼ਮਣ ਨਾਲ ਸਮਝੌਤਾ ਕਰ ਲਿਆ। ਪ੍ਰਧਾਨ ਮੰਤਰੀ ਜੀ ਕੌਣ ਲਵੇਗਾ ਇਹਨਾਂ ਫ਼ੌਜਾਂ ਦੀ ਸ਼ਹਾਦਤ ਦਾ ਬਦਲਾ।
ਅੱਜ ਪੂਰਾ ਦੇਸ਼ ਚੀਨ ਵੱਲੋਂ ਕੀਤੀ ਜਾ ਰਹੀ ਧੋਖੇਬਾਜੀ ਝੱਲ ਰਿਹਾ ਹੈ। ਪ੍ਰਧਾਨ ਮੰਤਰੀ ਅਪਣੇ ਭਾਸ਼ਣਾਂ ਵਿਚ ਲੱਗੇ ਹੋਏ ਹਨ ਤੇ ਆਏ ਦਿਨ ਜਵਾਨ ਸ਼ਹੀਦ ਹੋ ਰਹੇ ਹਨ। ਦੇਸ਼ ਦੀ ਅਰਥਵਿਵਸਥਾ ਮੰਦਹਾਲੀ ਤੇ ਪਹੁੰਚ ਗਈ ਤੇ ਲੋਕ ਕੋਰੋਨਾ ਦੀ ਮਾਰ ਸਹਿ ਰਹੇ ਹਨ। ਕਰੋੜਾਂ ਦੀ ਨੌਕਰੀ ਚਲੀ ਗਈ ਪਰ ਮੋਦੀ ਸਰਕਾਰ ਅਪਣੇ ਭਾਸ਼ਣਾਂ ਵਿਚ ਵਿਅਸਤ ਹੈ।
ਪ੍ਰਧਾਨ ਮੰਤਰੀ ਲੋਕਾਂ ਸਾਹਮਣੇ ਆਏ ਦਿਨ ਨਵੇਂ-ਨਵੇਂ ਮੁੱਦੇ ਰੱਖਦੇ ਹਨ ਤੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਕੇ ਗੁੰਮਰਾਹ ਕਰ ਕੇ ਨਵੇਂ ਫੁਰਮਾਨ ਜਾਰੀ ਕਰਦੇ ਹੋ। ਹੁਣ ਦੇਸ਼ ਦੀ ਜਨਤਾ ਬਹੁਤ ਦੁਖੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।