ਬਰਨਾਲਾ: ਨਹਿਰ 'ਚੋਂ ਮਿਲੀ ਡਾਕਟਰ ਦੀ ਲਾਸ਼, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

photo

 

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਇਕ ਬਜ਼ੁਰਗ ਆਰਐਮਪੀ ਡਾਕਟਰ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਹੈ। ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦਸਿਆ ਕਿ ਮਨੋਹਰ ਲਾਲ (70) 2 ਦਿਨਾਂ ਤੋਂ ਲਾਪਤਾ ਸੀ। ਉਹ ਬਿਨਾਂ ਦੱਸੇ ਘਰੋਂ ਚਲੇ ਗਏ ਸਨ।

ਇਹ ਵੀ ਪੜ੍ਹੋ: ਸਾਡੇ ਕੋਲ ਵੀ PTC ਨੇ ਪਹੁੰਚ ਕੀਤੀ ਸੀ, ਅਸੀ ਸੱਚ ਬੋਲ ਦਿਤਾ ਤਾਂ ਉਨ੍ਹਾਂ ਸਾਡਾ ਜ਼ਿਕਰ ਵੀ ਨਹੀਂ ਕੀਤਾ  

ਪ੍ਰਵਾਰਕ ਮੈਂਬਰਾਂ ਨੇ ਸੋਚਿਆ ਕਿ ਉਹ ਸੈਰ ਕਰਨ ਗਏ ਹੋਣਗੇ, ਪਰ ਜਦੋਂ ਦੇਰ ਰਾਤ ਤੱਕ ਘਰ ਨਾ ਆਏ ਤਾਂ ਪ੍ਰਵਾਰਕ ਮੈਂਬਰਾਂ ਨੇ ਉਹਨਾਂ ਦੀ ਭਾਲ ਸ਼ੁਰੂ ਕਰ ਦਿਤੀ, ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਿਤੀ। ਪੁਲਿਸ ਨੇ ਵੀ ਉਸਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਠੱਗ YouTube ਬਾਬਾ ਉਰਫ਼ ਯੋਗੇਸ਼ ਮਹਿਤਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ 'ਤੇ ਕਰਦਾ ਸੀ ਧੋਖਾਧੜੀ  

ਇਸ ਦੌਰਾਨ ਉਸ ਦੀ ਲਾਸ਼ ਦੱਦਾਹੂਰ ਲੁਧਿਆਣਾ ਰੋਡ ਦੀ ਨਹਿਰ ਵਚੋਂ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪ੍ਰਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਕਾਰਨ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਹੈ।