ਇਟਲੀ ਵਿਚ ਏਅਰਪੋਰਟ ਚੈਕਿੰਗ ਅਫ਼ਸਰ ਬਣੀ ਪੰਜਾਬ ਦੀ ਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅੰਜਲੀ

Hoshiarpur's daughter became an officer in Italy

 

ਹੁਸ਼ਿਆਰਪੁਰ: ਜ਼ਿਲ੍ਹੇ ਦੀ ਧੀ ਅੰਜਲੀ ਨੇ ਇਟਲੀ ਵਿਚ ਏਅਰਪੋਰਟ ਚੈਕਿੰਗ ਅਫ਼ਸਰ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਹਿਰ ਦੇ ਨਿਊ ਸ਼ਾਸਤਰੀ ਨਗਰ ਇਲਾਕੇ 'ਚ ਰਹਿਣ ਵਾਲੀ ਅੰਜਲੀ ਨੇ ਏਅਰਪੋਰਟ ਚੈਕਿੰਗ ਅਫ਼ਸਰ ਦਾ  ਚਾਰਜ ਸੰਭਾਲ ਲਿਆ ਹੈ ਅਤੇ ਉਸ ਦੀ ਇਸ ਪ੍ਰਾਪਤੀ ਨਾਲ ਘਰ 'ਚ ਜਸ਼ਨ ਦਾ ਮਾਹੌਲ ਹੈ। ਜਦੋਂ ਅੰਜਲੀ ਦੇ ਮਾਤਾ ਇਟਲੀ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਪੂਰੇ ਪਿੰਡ ਵਿਚ ਮਠਿਆਈ ਵੰਡੀ।

ਇਹ ਵੀ ਪੜ੍ਹੋ: ਵਿਕਰਮਜੀਤ ਸਿੰਘ ਸਾਹਨੀ ਨੇ ICC ਅਤੇ BCCI ਨੂੰ ਵਿਸ਼ਵ ਕੱਪ ਦੇ ਮੈਚਾਂ ਲਈ ਮੁਹਾਲੀ ਸਟੇਡੀਅਮ ਨੂੰ ਸ਼ਾਮਲ ਕਰਨ ਦੀ ਕੀਤੀ ਅਪੀਲ

ਇਟਲੀ ਤੋਂ ਹੁਸ਼ਿਆਰਪੁਰ ਪਰਤੇ ਅੰਜਲੀ ਦੀ ਮਾਤਾ ਸੁਨੀਤਾ ਰਾਣੀ ਨੇ ਪੱਤਰਕਾਰਾਂ ਨਾਲ ਅੰਜਲੀ ਦੀ ਗੱਲਬਾਤ ਕਰਵਾਈ। ਇਸ ਦੌਰਾਨ ਅੰਜਲੀ ਨੇ ਦਸਿਆ ਕਿ ਜ਼ਿੰਦਗੀ ਦੀ ਅਸਲ ਉਡਾਣ ਅਜੇ ਬਾਕੀ ਹੈ, ਜ਼ਿੰਦਗੀ ਦੇ ਕਈ ਇਮਤਿਹਾਨ ਆਉਣੇ ਅਜੇ ਬਾਕੀ ਹਨ, ਅਜੇ ਸਿਰਫ਼ ਮੁੱਠੀ ਭਰ ਜ਼ਮੀਨ ਮਾਪੀ ਗਈ ਹੈ, ਪੂਰਾ ਅਸਮਾਨ ਬਾਕੀ ਹੈ। ਹੁਸ਼ਿਆਰਪੁਰ ਨਿਊ ​​ਸ਼ਾਸਤਰੀ ਨਗਰ ਇਲਾਕੇ 'ਚ ਅੰਜਲੀ ਦੇ ਘਰ ਵਿਆਹ ਵਰਗਾ ਮਾਹੌਲ ਹੈ।