ਕੈਪਟਨ ਦੀ ਦੂਰ ਦ੍ਰਿਸ਼ਟੀ ਨਾਲ ਚਮੜਾ ਉਦਯੋਗ ਹੋਇਆ ਉਤਸ਼ਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਅਤੇ ਨਿਵੇਸ਼ਕਾਂ ਪੱਖੀ ਨੀਤੀਆਂ ਤੋਂ ਉਤਸ਼ਾਹਤ ਹੋ ਕੇ..............

Amarinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੀਹੋਂ ਹਟਵੀਆਂ ਪਹਿਲਕਦਮੀਆਂ ਅਤੇ ਨਿਵੇਸ਼ਕਾਂ ਪੱਖੀ ਨੀਤੀਆਂ ਤੋਂ ਉਤਸ਼ਾਹਤ ਹੋ ਕੇ ਦੇਸ਼ ਦੇ ਕੁੱਝ ਉੱਘੇ ਚਮੜਾ ਅਤੇ ਜੁੱਤਾ ਉਤਪਾਦਕਾਂ ਨੇ ਸੂਬੇ ਵਿੱਚ ਆਪਣੇ ਉੱਦਮ ਸਥਾਪਤ ਕਰਨ 'ਚ ਭਾਰੀ ਦਿਲਚਸਪੀ ਦਿਖਾਈ ਹੈ। ਚਮੜਾ ਬਰਾਮਦ ਕੌਂਸਲ ਦੇ ਨੁਮਾਇੰਦਿਆਂ ਦੇ ਨਾਲ ਉਤਪਾਦਕਾਂ ਦਾ ਇਕ ਵਫਦ ਨਵੀਂ ਦਿੱਲੀ ਵਿੱਖੇ ਸੀ.ਈ.ਓ ਇਨਵੈਸਟਮੈਂਟ ਪੰਜਾਬ ਰਜਤ ਅਗਰਵਾਲ ਨੂੰ ਮਿਲਿਆ। ਅਗਰਵਾਲ ਨੇ ਉਨ੍ਹਾਂ ਨੂੰ ਸੂਬੇ ਵਿੱਚ ਚਮੜਾ, ਜੁੱਤਾ ਅਤੇ ਇਸ ਨਾਲ ਸਬੰਧਤ ਇਕਾਈਆਂ ਸਥਾਪਤ ਕਰਨ ਲਈ ਪੂਰਾ ਸਹਿਯੋਗ ਅਤੇ ਮਦਦ ਦੇਣ ਦਾ ਭਰੋਸਾ ਦਿਵਾਇਆ। 

ਮੁੱਖ ਮੰਤਰੀ ਨੇ ਪਹਿਲਾਂ ਹੀ ਉਦਯੋਗ ਵਿਭਾਗ ਨੂੰ ਆਖਿਆ ਹੋਇਆ ਹੈ ਕਿ ਭਾਰਤ ਸਰਕਾਰ ਦੀ 'ਮੈਗਾ ਲੈਦਰ ਕਲਸਟਰ' ਸਕੀਮ ਹੇਠ ਜਲੰਧਰ 'ਚ 'ਸਪੈਸ਼ਲ ਪਰਪਜ਼ ਵਹੀਕਲ' ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਵੇ ਜਿਸ ਦੇ ਨਾਲ ਚਮੜਾ ਉਦਪਾਦਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਾਪਤ ਹੋ ਸਕੇਗਾ।  ਨਵੀਂ ਸਨਅਤੀ ਅਤੇ ਵਪਾਰ ਨੀਤੀ ਦੇ ਹੇਠ ਉਦਮੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਬਾਰੇ ਵਫਦ ਨੂੰ ਜਾਣੂ ਕਰਵਾਉਂਦੇ ਹੋਏ

ਸੀ.ਈ.ਓ ਇਨਵੈਸਟ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਜੁੜਵੀਆਂ ਇਕਾਈਆਂ ਵਿੱਚ ਮਿਆਦੀ ਪੂੰਜੀ ਨਿਵੇਸ਼ 'ਤੇ 200 ਫੀਸਦੀ ਤੱਕ ਨੈਟ.ਐਸ.ਜੀ.ਐਸ.ਟੀ ਰਿਆਇਤਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਵਾਧੂ ਬਿਜਲੀ ਹੈ ਅਤੇ ਇਕਾਈਆਂ ਨੂੰ ਇਹ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮੁਹਈਆ ਕਰਵਾਈ ਜਾ ਰਹੀ ਹੈ। ਬਿਜਲੀ ਡਿਊਟੀ 'ਤੇ 100 ਫੀਸਦੀ ਛੋਟ ਹੈ। ਸਟੈਂਪ ਡਿਉਟੀ ਅਤੇ ਜਾਇਦਾਦ ਟੈਕਸ 'ਤੇ ਵੀ 100 ਫੀਸਦੀ ਛੋਟ ਹੈ।