ਹੁਸ਼ਿਆਰਪੁਰ 'ਚ ਹੈਜ਼ਾ ਤੇ ਡਾਇਰੀਆ ਦਾ ਕਹਿਰ, ਛੇ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ 'ਚ ਹੈਜ਼ਾ ਤੇ ਡਾਇਰੀਆ ਦਾ ਕਹਿਰ ਬਦਸਤੂਰ ਜਾਰੀ ਹੈ...............

At the time of inspection of patients

ਹੁਸ਼ਿਆਰਪੁਰ  : ਹੁਸ਼ਿਆਰਪੁਰ 'ਚ ਹੈਜ਼ਾ ਤੇ ਡਾਇਰੀਆ ਦਾ ਕਹਿਰ ਬਦਸਤੂਰ ਜਾਰੀ ਹੈ। ਹੁਣ ਤਕ ਕੁਲ ਛੇ ਮੌਤਾਂ ਹੋ ਚੁੱਕੀਆਂ ਹਨ ਜਦਕਿ ਹਜ਼ਾਰ ਤੋਂ ਵੱਧ ਲੋਕ ਹੈਜੇ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਰੋਜਾਨਾ 50 ਦੇ ਕਰੀਬ ਨਵੇਂ ਮਰੀਜ ਆ ਰਹੇ ਹਨ। ਜਿਲੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੀ ਸਥਿਤੀ ਬੇਹੱਦ ਮਾੜੀ ਤੇ ਮੰਦਭਾਗੀ ਹੈ। ਕੁਝ ਮਰੀਜ ਰੋਂਦੇ ਹਨ ਤੇ ਕੁੱਝ ਤ੍ਰਾਹਿ-ਤਾ੍ਰਹਿ ਕਰ ਰਹੇ ਹਨ। ਇਕ ਹੀ ਛੋਟੇ ਜਿਹੇ ਬੈੱਡ ਉੱਤੇ ਦੋ ਮਰੀਜ ਲਿਟਾ ਕੇ ਦੋਵਾਂ ਨੂੰ ਗੁਲੂਕੋਜ ਲਗਾਇਆ ਜਾ ਰਿਹਾ ਹੈ ਤੇ ਇਹ ਆਲਮ ਸਭ ਬੈਡਾਂ 'ਤੇ ਹੀ ਹੈ।

ਤੰਦਰੁਸਤ ਭਾਰਤ ਦੀਆਂ ਡੀਂਗਾਂ ਮਾਰਨ ਵਾਲੀ ਮੋਦੀ ਸਰਕਾਰ ਨੇ ਤਾਂ ਸਹਾਇਤਾ ਕੀ ਕਰਨੀ ਪੰਜਾਬ ਸਰਕਾਰ ਨੇ ਵੀ ਮਰੀਜਾਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੋਈ ਆਰਥਿਕ ਮਦਦ ਦੇਣੀ ਜਰੂਰੀ ਨਹੀਂ ਸਮਝੀ।  ਆਰਥਕ ਮਦਦ ਦੀ ਗੱਲ ਤਾਂ ਛੱਡੋ ਸਿਵਿਲ ਹਸਪਤਾਲ ਹੁਸ਼ਿਆਰਪੁਰ ਖੁਦ ਸਰਕਾਰ ਤੋਂ ਆਰਥਿਕ ਸਹਾਇਤਾ ਨਾ ਮਿਲਦੀ ਦੇਖ ਜਿਲੇ ਦੇ ਸਭ ਤੋਂ ਵੱਡੇ ਉਦਯੋਗ ਸੋਨਾਲੀਕਾ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਮਦਦ ਦੇ ਤੌਰ 'ਤੇ ਸੋਨਾਲੀਕਾ ਕੰਪਨੀ ਵਲੋਂ ਮਰੀਜਾਂ ਵਾਸਤੇ ਲੱਗਭੱਗ 10 ਹਜਾਰ ਰੁਪਏ ਦੀਆਂ 300 ਬੈਡ ਚਾਦਰਾਂ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਉਨਾਂ ਦੇ ਅਧਿਕਾਰੀ ਭੋਮਰਾ ਜੀ ਵਲੋਂ ਭੇਟ ਕਰ ਦਿੱਤੀਆਂ ਗਈਆਂ ਹਨ।

ਮਰੀਜਾਂ ਨੂੰ 10-10 ਲੱਖ ਮਆਵਜਾ ਦੇਣ ਦੀ ਗੱਲ ਤਾਂ ਛੱਡੋ ਕੀ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਛੇ ਮੌਤਾਂ ਤੇ ਸੈਂਕੜੇ ਮਰੀਜਾਂ ਦੇ ਪ੍ਰੀੜਤ ਹੋਣ ਦੇ   
ਬਾਵਜੂਦ ਮਰੀਜਾਂ ਵਾਸਤੇ 300 ਚਾਦਰਾਂ ਦੇਣ ਤੋਂ ਵੀ ਅਸਮਰੱਥ ਹੈ।  ਨਗਰ ਨਿਗਮ ਨੂੰ ਵੀ ਕਲੋਰੀਨ ਡੋਜਰ ਦੀ 20 ਸਾਲਾਂ ਬਾਅਦ ਯਾਦ ਆਈ: ਉਧਰ ਦੂਜੇ ਪਾਸੇ ਨਗਰ ਨਿਗਮ ਨੂੰ ਵੀ ਕਲੋਰੀਨ ਡੋਜਰ ਦੀ ਯਾਦ ਆ ਗਈ ਹੈ। ਸ਼ਹਿਰ 'ਚ ਲੱਗਭੱਗ 85 ਟਿਊਬਵੈਲ ਹਨ ਪਿਛਲੇ ਇੱਕ ਦਹਾਕੇ ਤੋਂ ਕਿਸੇ ਵੀ ਟਿਊਬਵੈਲ ਉੱਤੇ ਕਲੋਰੀਨ ਡੋਜਰ ਨਹੀਂ ਲਗਾਏ ਗਏ ਸਨ।

ਹੁਣ ਨਾ ਸਿਰਫ ਵਾਟਰ ਸਪਲਾਈ ਪਾਇਪਾਂ ਨੂੰ ਸਾਫ ਕੀਤਾ ਜਾ ਰਿਹਾ ਹੈ ਬਲਕਿ 60 ਦੇ ਕਰੀਬ ਕਲੋਰੀਨ ਡੋਜਰ ਮਸ਼ੀਨਾਂ ਵੀ ਟਿਊਬਵੈਲੰਾ 'ਤੇ ਲਗਾ ਦਿੱਤੀਆਂ      ਗਈਆਂ ਹਨ ਅਤੇ ਬਾਕੀ ਮਸ਼ੀਨਾਂ ਲਗਾਉਣ ਦਾ ਕੰਮ ਜਾਰੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੰਬੇ ਅਰਸੇ ਤੋਂ ਕਲੇਰੀਨ ਦਾ ਇਸਤੇਮਾਲ ਪਾਣੀ ਚ ਕੀਤਾ ਹੀ ਨਹੀਂ ਜਾ ਰਿਹਾ ਸੀ ਅਤੇ ਹੁਣ ਨਾ ਸਿਰਫ ਵਾਟਰ ਸਪਲਾਈ ਦੀਆਂ ਪਾਈਪਾਂ ਸਾਫ ਕਰਨ ਚ ਲੱਗੇ ਹੋਏ ਹਨ ਬਲਕਿ ਪਾਣੀ ਦੇ ਟੈਂਕਰਾਂ ਚ ਵੀ ਕਲੋਰੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।