ਗਿਆਸਪੁਰਾ 'ਚ ਨਹੀਂ ਹੋਈ ਗੈਸ ਲੀਕ, SDM ਡਾ. ਹਰਜਿੰਦਰ ਸਿੰਘ ਨੇ ਕੀਤੀ ਪੁਸ਼ਟੀ
ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ
ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਨਹੀਂ ਹੋਈ ਹੈ। ਗੈਸ ਲੀਕ ਹੋਣ ਦੀ ਖ਼ਬਰ ਅਫ਼ਵਾਹ ਨਿਕਲੀ। ਦਰਅਸਲ ਅੱਜ ਗਿਆਸਪੁਰਾ ਜਿਥੇ ਪਹਿਲਾਂ ਗੈਸ ਲੀਕ ਹੋਈ ਸੀ ਉਸੇ ਥਾਂ 'ਤੇ ਅੱਜ ਇਕ ਗਰਭਵਤੀ ਔਰਤ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਦੁਬਾਰਾ ਗੈਸ ਲੀਕ ਹੋਣ ਦੀ ਸੰਭਾਵਨਾ ਨਾਲ ਹਾਹਾਕਾਰ ਮਚ ਗਈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਤੇਜ਼ ਰਫ਼ਤਾਰ ਕੈਂਟਰ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, ਬੱਚਿਆਂ ਦੇ ਲੱਗੀਆਂ ਸੱਟਾਂ
ਇਸ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਸਾਈਟ 'ਤੇ ਪਹੁੰਚੀ, ਜਿਨ੍ਹਾਂ ਵਲੋਂ ਮੇਨ ਰੋਡ ਦਾ ਰਾਹ ਬੰਦ ਕਰ ਦਿਤਾ ਗਿਆ ਹੈ ਅਤੇ ਚੈਕਿੰਗ ਕੀਤੀ ਗਈ । ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਐਸਡੀਐਮ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਗਿਆਸਪੁਰਾ ਵਿਚ ਕੋਈ ਗੈਸ ਲੀਕ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਤੇ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਸਾਰੇ ਸੈਂਪਲ ਲੈ ਲਏ ਹਨ। ਗਰਭਵਤੀ ਔਰਤ ਠੀਕ ਹੈ। ਉਸ ਦਾ ਡਾਕਟਰਾਂ ਵਲੋਂ ਚੈਕਅੱਪ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ: 'ਵਿਰੋਧੀ ਗਠਜੋੜ 'ਇੰਡੀਆ' ਦਾ ਇਕ ਵਫ਼ਦ ਮਨੀਪੁਰ ਦਾ ਕਰੇਗਾ ਦੌਰਾ, ਸਰਕਾਰ ਨੂੰ ਮੌਜੂਦਾ ਸਥਿਤੀ ਬਾਰੇ ਕਰਵਾਏਗਾ ਜਾਣੂ'