ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ ਚਾਂਦੀ ਵੀ ਨਹੀਂ ਰਹੀ ਪਿੱਛੇ
ਸੋਨੇ ਦੀ ਕੀਮਤ 188 ਰੁਪਏ ਵੱਧ ਗਈ, ਜਦੋਂ ਕਿ ਚਾਂਦੀ 342 ਰੁਪਏ ਹੋਈ ਮਹਿੰਗੀ
Gold
ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਹੀ ਸੋਨਾ ਅਲੇ ਚਾਂਦੀ ਦੀਆਂ ਕੀਮਤਾਂ ਵੱਧ ਗਈਆਂ ਹਨ । ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 188 ਰੁਪਏ ਵੱਧ ਗਈ, ਜਦੋਂ ਕਿ ਚਾਂਦੀ 342 ਰੁਪਏ ਮਹਿੰਗੀ ਹੋ ਗਈ । ਜਾਣਕਾਰੀ ਮੁਤਾਬਿਕ ਐੱਚ. ਡੀ. ਐੱਫ. ਸੀ.ਸਕਿਓਰਟੀਜ਼ ਮੁਤਾਬਕ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 188 ਰੁਪਏ ਵੱਧ ਕੇ 51,220 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ।
ਜਦਕਿ ਚਾਂਦੀ 342 ਰੁਪਏ ਦੀ ਤੇਜ਼ੀ ਨਾਲ 62,712 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਹੇ । ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,032 ਰੁਪਏ ਪ੍ਰਤੀ 10 ਗ੍ਰਾਮ ਸੀ ਅਤੇ ਚਾਂਦੀ ਦੀ ਕੀਮਤ 62,370 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ । ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ ਕਿ ਰੁਪਏ ਦੇ ਮੁੱਲ ਵਿਚ ਗਿਰਾਵਟ ਆਉਣ ਨਾਲ ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ 188 ਰੁਪਏ ਚੜ੍ਹ ਗਈ ।