ਲੁਧਿਆਣਾ ‘ਚ 10 ਕਿਲੋ ਹੈਰੋਇਨ ਸਮੇਤ ਪਤੀ-ਪਤਨੀ ਕਾਬੂ, ਐਸਟੀਐਫ਼ ਨੇ ਕੀਤੇ ਕਾਬੂ
ਕਿਸਤਾਨ ਤੋਂ ਲੁਧਿਆਣਾ ਪਹੁੰਚੀ ਸਵਾ 10 ਕਿਲੋ ਹੈਰੋਇਨ ਦੀ ਖ਼ੇਪ ਨੂੰ ਐਸਟੀਐਫ਼ ਨੇ ਬਰਾਮਦ ਕੀਤਾ ਹੈ। ਹੈਰੋਇਨ ਨੂੰ ਅਖ਼ਰੋਟ ਦੇ....
ਲੁਧਿਆਣਾ (ਭਾਸ਼ਾ) : ਪਾਕਿਸਤਾਨ ਤੋਂ ਲੁਧਿਆਣਾ ਪਹੁੰਚੀ ਸਵਾ 10 ਕਿਲੋ ਹੈਰੋਇਨ ਦੀ ਖ਼ੇਪ ਨੂੰ ਐਸਟੀਐਫ਼ ਨੇ ਬਰਾਮਦ ਕੀਤਾ ਹੈ। ਹੈਰੋਇਨ ਨੂੰ ਅਖ਼ਰੋਟ ਦੇ ਬੈਗ ਵਿਚ ਲੁਕਾ ਕੇ ਲੈ ਕੇ ਆ ਰਹੇ ਜੰਮੂ ਕਸ਼ਮੀਰ ਨਿਵਾਸੀ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਖ਼ੇਪ ਨੂੰ ਲੁਧਿਆਣਾ ਦੇ ਸ਼ੇਰਪੁਰ ਚੌਂਕ ‘ਤੇ ਡਿਲੀਵਰ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਦੋਸ਼ੀ ਪਤੀ-ਪਤਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਜੋੜੇ ਨੂੰ ਮੰਗਲਵਾਰ ਨੂੰ ਜਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਉਥੇ ਉਹਨਾਂ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜ ਦਿਤਾ ਗਿਆ ਹੈ।
ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਵਿਚ ਪੁਛਗਿਛ ਦੇ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਕਈਂ ਹੋਰ ਲੋਕਾਂ ਦਾ ਖ਼ੁਲਾਸਾ ਹੋ ਸਕਦਾ ਹੈ। ਐਸ.ਟੀ.ਐਫ਼ ਏਆਈਜੀ ਸਨੇਹਦੀਪ ਸ਼ਰਮਾਂ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਲੁਧਿਆਣਾ ਦੇ ਲਈ ਹੈਰੋਇਨ ਦੀ ਖ਼ੇਪ ਆ ਰਹੀ ਹੈ। ਐਸ.ਟੀ.ਐਫ਼ ਨੇ ਸ਼ੱਕ ਦੇ ਅਧਾਰ ‘ਤੇ ਸ਼ੇਰਪੁਰ ਚੌਂਕ ਦੇ ਕੋਲ ਜੰਮੂ-ਕਸ਼ਮੀਰ ਨੰਬਰ ਸਵੀਫ਼ਟ ਕਾਰ ਨੂੰ ਜਾਂਚ ਲਈ ਰੋਕਿਆ। ਕਾਰ ਵਿਚ ਅਖ਼ਰੋਟ ਨਾਲ ਭਰੇ ਬੈਗ ਵਿੱਚ ਰੱਖੀ ਹੋਈ ਸੀ। ਅਖ਼ਰੋਟ ਫ਼ਰੋਲਣ ‘ਤੇ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਕਾਰ ਸਵਾਰ ਪਤੀ-ਪਤਨੀ ਗ੍ਰਿਫ਼ਤਾਰ ਕਰ ਲਿਆ ਹੈ।
ਪਤੀ-ਪਤਨੀ ਦੀ ਪਹਿਚਾਣ ਪਿੰਡ ਜਲਾਲਾਬਾਦ ਸੁੰਜਮਾ ਥਾਣਾ ਬਠਿੰਡੀ ਜਿਲ੍ਹਾ ਜੰਮੂ ਨਿਵਾਸੀ ਮੁਹੰਮਦ ਅਰਬੀ (48) ਅਤੇ ਉਸ ਦੀ ਪਤਨੀ ਜਮੀਲਾ ਦੇ ਤੌਰ ‘ਤੇ ਹੋਈ ਹੈ। ਪੁਛਗਿਛ ਦੇ ਦੌਰਾਨ ਦੋਸ਼ੀਆਂ ਨੇ ਦੱਸਿਆ ਹੈ ਕਿ ਇਹ ਖ਼ੇਪ ਪਾਕਿਸਤਾਨ ਤੋਂ ਆਈ ਸੀ, ਜਿਸ ਨੂੰ ਲੁਧਿਆਣਾ ਪਹੁੰਚਾਇਆ ਜਾਣਾ ਸੀ। ਲੁਧਿਆਣਾ ਦੇ ਸ਼ੇਰਪੁਰ ਚੌਂਕ ਉਤੇ ਪਹੁੰਚਣ ‘ਤੇ ਉਹਨਾਂ ਨੇ ਇਕ ਵਿਅਕਤੀ ਨਾਲ ਸੰਪਰਕ ਕਰਨਾ ਸੀ ਅਤੇ ਇਹ ਖ਼ੇਪ ਉਹਨਾਂ ਨੇ ਉਸ ਨੂੰ ਦੇਣੀ ਸੀ। ਦੋਨੇ ਦੋਸ਼ੀ ਪਹਿਲੀ ਵਾਰ ਹੈਰੋਇਨ ਸਪਲਾਈ ਕਰਨ ਲਈ ਲੁਧਿਆਣਾ ਆਏ ਸੀ।
ਜਾਂਚ ਦੇ ਅਧੀਨ ਖ਼ੁਲਾਸਾ ਵੀ ਹੋਇਆ ਹੈ ਕਿ ਦੋਸ਼ੀ ਮੁਹੰਮਦ ਅਰਬੀ ਦੇ ਖ਼ਿਲਾਫ਼ ਜੰਮੂ-ਕਸ਼ਮੀਰ ਤੋਂ ਪਹਿਲਾਂ ਨਸ਼ਾ ਤਸ਼ਕਰੀ ਦੇ ਮਾਮਲੇ ਦਰਜ਼ ਹੈ। ਪੁਲਿਸ ਰਿਮਾਂਡ ਦੇ ਦੌਰਾਨ ਦੋਸ਼ੀਆਂ ਦੇ ਨੰਬਰ ਪ੍ਰਾਪਤ ਕਰੇਗੀ। ਜਿਸ ਦੇ ਆਧਾਰ ਉਤੇ ਨਸ਼ਾ ਤਸ਼ਕਰੀ ਵਿਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।