ਸ਼ਹੀਦੀ ਜੋੜ-ਮੇਲ ਲਈ ਸਿੱਖ ਅਤੇ ਮੁਸਲਿਮ ਇਕੱਠੇ ਹੋ ਕੇ ਲਗਾਉਂਦੇ ਹਨ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਰਮ ਅਤੇ ਸੱਚ ਦੀ ਖਾਤਿਰ ਕੁਰਬਾਨੀ ਕਰਨ ਵਾਲੇ ਸਿੰਘਾਂ ਦੀ ਸ਼ਹਾਦਤ ਨੂੰ ਸਿਰਫ ਸਿੱਖ ਕੌਮ ਹੀ ਨਹੀਂ ਸਗੋਂ ਹਰ ਇਨਸਾਨ ਸ਼ਰਧਾਂਜਲੀ ਦਿੰਦਾ...

Gurdwara Sahib in Langer

ਸ਼੍ਰੀ ਫਤਿਹਗੜ੍ਹ ਸਾਹਿਬ (ਭਾਸ਼ਾ) : ਧਰਮ ਅਤੇ ਸੱਚ ਦੀ ਖਾਤਿਰ ਕੁਰਬਾਨੀ ਕਰਨ ਵਾਲੇ ਸਿੰਘਾਂ ਦੀ ਸ਼ਹਾਦਤ ਨੂੰ ਸਿਰਫ ਸਿੱਖ ਕੌਮ ਹੀ ਨਹੀਂ ਸਗੋਂ ਹਰ ਇਨਸਾਨ ਸ਼ਰਧਾਂਜਲੀ ਦਿੰਦਾ ਹੈ ਅਤੇ  ਪਿੰਡ ਰਾਈਮਾਜਰਾ ਦੀ ਸੰਗਤ ਇਸ ਸਮੇਂ ਭਾਈਚਾਰੇ ਦੀ ਮਿਸਾਲ ਪੈਦਾ ਕਰਦੀ ਹੈ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ 'ਤੇ ਨਤਮਸਤਕ ਹੋਣ ਲਈ ਜਾ ਰਹੀਆਂ ਸੰਗਤਾਂ ਲਈ ਪਿੰਡ ਰਾਇਮਾਜਰਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਲੰਗਰ ਲਗਾਉਂਦੇ ਹਨ ਅਤੇ ਇਸ ਲੰਗਰ ਦੀ ਖਾਸੀਅਤ ਇਹ ਹੈ ਕਿ ਇਹ ਲੰਗਰ ਪਿੰਡ ਦੀ ਮਸਜਿਦ ਵਿਚ ਲੱਗਦਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਸਲਿਮ ਭਾਈਚਾਰਾ ਇਸ ਲੰਗਰ ਵਿਚ ਬਹੁਤ ਸਹਾਇਤਾ ਦਿੰਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਲੰਗਰ ਪਿਛਲੇ 40 ਸਾਲਾਂ ਤੋਂ ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਚਲਦਾ ਆ ਰਿਹਾ ਹੈ ਅਤੇ ਇਹ ਲੰਗਰ ਦੇਸ਼ ਦੀ ਏਕਤਾ ਦਰਸਾਉਂਦਾ ਹੈ।