ਪੰਜਾਬ ਰਾਜ ਭਵਨ ਵਿਚ ਕਿਉਂ ਬਣ ਰਿਹਾ ਹੈ ਬੰਕਰ, ਦੇਖੋ ਖ਼ਬਰ!
ਇਸ ਲਈ ਭਾਰਤੀ ਫੌਜ ਦੀ ਪੱਛਮੀ ਕਮਾਨ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਜੋੜਿਆ ਗਿਆ ਹੈ...
ਚੰਡੀਗੜ੍ਹ: ਹੁਣ ਪੰਜਾਬ ਰਾਜ ਭਵਨ ਵਿਚ ਜਲਦ ਹੀ ਬੰਕਰ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਵਿਚ ਰਾਜਪਾਲ ਅਤੇ ਉਹਨਾਂ ਦਾ ਪਰਵਾਰ ਇਸ ਬੰਕਰ ਵਿਚ ਲੁੱਕ ਸਕੇ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਪ੍ਰਸਤਾਵਿਤ ਬੰਕਰ ਦੇ ਢਾਂਚੇ ਨੂੰ ਲੈ ਕੇ ਕਾਫੀ ਦਿਲਚਸਪੀ ਦਿਖਾ ਰਿਹਾ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਸੁਰੱਖਿਆ ਏਜੰਸੀਆਂ ਨੇ ਬੰਕਰ ’ਚ ਕੁੱਝ ਸੁਧਾਰ ਦੇ ਬਦਲ ਸੁਝਾਏ ਹਨ। ਨਾਲ ਹੀ, ਫੌਜ ਦੇ ਮਾਹਰਾਂ ਤੋਂ ਵੀ ਸਲਾਹ ਲੈਣ ਦੀ ਗੱਲ ਕਹੀ ਹੈ। ਇਸ ਲਈ ਹੁਣ ਫੌਜ ਦੇ ਮਾਹਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਡਰਾਇੰਗ ਨੂੰ ਫਾਈਨਲ ਅਪਰੂਵਲ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹੀ ਨਿਰਮਾਣ ਕਾਰਜ ਚਾਲੂ ਕੀਤਾ ਜਾਵੇਗਾ। ਰਾਜ ਭਵਨ ’ਚ ਬੰਕਰ ਦਾ ਨਿਰਮਾਣ ਕਿੱਥੇ ਕੀਤਾ ਜਾਵੇਗਾ। ਫਿਲਹਾਲ ਇਸ ਦੀ ਕੋਈ ਜਾਣਕਾਰੀ ਲੀਕ ਹੋਣ ਨਹੀਂ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦੀ ਮੰਨੀਏ ਤਾਂ ਸੁਰੱਖਿਆ ਕਾਰਨਾਂ ਦੇ ਚਲਦੇ ਬੰਕਰ ਦੇ ਨਿਰਮਾਣ ਵਾਲੀ ਜਗ੍ਹਾ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਬੰਕਰ ਦਾ ਨਿਰਮਾਣ ਵੀ ਕੁੱਝ ਇਸ ਤਰ੍ਹਾਂ ਨਾਲ ਕਰਨ ਦੀ ਯੋਜਨਾ ਹੈ ਕਿ ਡਰੋਨ ਆਦਿ ਤੋਂ ਵੀ ਇਸ ਦੀ ਤਸਵੀਰ ਸਾਹਮਣੇ ਨਾ ਆਵੇ। ਸੰਭਵ ਹੈ ਕਿ ਜਦੋਂ ਵੀ ਬੰਕਰ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਰਾਜ ਭਵਨ ਦੇ ਕੁੱਝ ਹਿੱਸੇ ਢੱਕ ਦਿੱਤੇ ਜਾਣਗੇ ਤਾਂ ਕਿ ਨਿਰਮਾਣ ਕਾਰਜ ਦੀ ਠੀਕ ਜਗ੍ਹਾ ਦਾ ਪਤਾ ਨਾ ਲੱਗ ਸਕੇ।
ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਬੇਹੱਦ ਅਧੁਨਿਕ ਇਸ ਬੰਕਰ ਨੂੰ ਰਾਜ ਭਵਨ ਦੀ ਮੁੱਖ ਇਮਾਰਤ ਨਾਲ ਸੁਰੰਗ ਰਾਹੀਂ ਜੋੜਿਆ ਜਾਵੇਗਾ ਤਾਂ ਕਿ ਐਮਰਜੈਂਸੀ ਦੀ ਹਾਲਤ ਵਿਚ ਮੁੱਖ ਇਮਾਰਤ ਤੋਂ ਹੀ ਰਾਜਪਾਲ ਅਤੇ ਉਹਨਾਂ ਦਾ ਪਰਵਾਰ ਬੰਕਰ ਤਕ ਪਹੁੰਚ ਸਕੇ। ਇਸ ਦੇ ਲਈ ਮੁੱਖ ਇਮਾਰਤ ਦੇ ਆਸ-ਪਾਸ ਜ਼ਿਆਦਾਤਰ ਹਿੱਸਾ ਗ੍ਰੀਨ ਹੈ। ਇਸ ਦਾ ਖਾਸ ਮਕਸਦ ਇਹੀ ਹੈ ਕਿ ਜਦੋਂ ਵੀ ਪਰਲੋ ਆਵੇਗੀ ਤਾਂ ਇਹ ਬੰਕਰ ਉਹਨਾਂ ਤਮਾਮ ਸਹੂਲਤਾਂ ਨਾਲ ਲੈਸ ਹੋਣਗੇ, ਜਿਸ ਵਿਚ ਕੁੱਝ ਦਿਨ-ਮਹੀਨੇ ਆਰਾਮ ਨਾਲ ਬਿਤਾਏ ਜਾ ਸਕਦੇ ਹਨ।
ਕੈਮੀਕਲ ਹਮਲੇ ਦੀ ਗੱਲ ਹੋਵੇ ਜਾਂ ਬਾਇਓਲਾਜੀਕਲ, ਰੇਡੀਓਐਕਟਿਵ ਅਤੇ ਨਿਊਕਲੀਅਰ ਹਮਲੇ ਦੀ, ਇਹ ਬੰਕਰ ਇਨ੍ਹਾਂ ਹਮਲਿਆਂ ਖਿਲਾਫ਼ ਢਾਲ ਦਾ ਕੰਮ ਕਰਨਗੇ। ਇਹ ਬੰਕਰ ਸੁਰੱਖਿਆ ਦੇ ਇੱਛੁਕ ਵਿਅਕਤੀ ਦੀ ਜੇਬ ਅਤੇ ਜ਼ਰੂਰਤ ਦੇ ਹਿਸਾਬ ਨਾਲ ਬਣਾਏ ਜਾਂਦੇ ਹਨ। ਰੱਖਿਆ ਮਾਹਰਾਂ ਦੀ ਮੰਨੀਏ ਤਾਂ ਇਹ ਬੰਕਰ ਪੂਰੀ ਤਰ੍ਹਾਂ ਕਮਰਸ਼ੀਅਲ ਹਨ, ਜਿਨ੍ਹਾਂ ’ਤੇ ਜਿੰਨੀ ਜ਼ਿਆਦਾ ਰਾਸ਼ੀ ਖਰਚ ਕੀਤੀ ਜਾਂਦੀ ਹੈ, ਬੰਕਰਾਂ ’ਚ ਓਨੀਆਂ ਹੀ ਬਿਹਤਰ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਹ ਬੰਕਰ ਜ਼ਮੀਨ ਤੋਂ ਕੁੱਝ ਮੀਟਰ ਹੇਠਾਂ ਪੂਰੀ ਤਰ੍ਹਾਂ ਸੁਰੱਖਿਆ ਦੀ ਗਰੰਟੀ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।