ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਠੰਡ ਨੇ ਠਾਰੇ ਲੋਕ, ਪਾਰਾ ਪਹੁੰਚਿਆ 3 ਤੋਂ 4 ਡਿਗਰੀ ਸੈਲਸੀਅਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਲਕੇ ਵੀ ਇਸੇ ਤਰ੍ਹਾਂ ਦੀ ਠੰਡ ਪੈਣ ਦਾ ਅਨੁਮਾਨ

Photo

ਚੰਡੀਗੜ੍ਹ : ਅੱਜ ਸ਼ਨਿੱਚਰਵਾਰ ਨੂੰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਨਾ ਵੀ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਪਾਰਾ ਗਿਰ ਕੇ ਤਿੰਨ ਤੋਂ ਚਾਰ ਡਿਗਰੀ ਪਹੁੰਚ ਗਿਆ ਹੈ।ਉੱਥੇ ਹੀ ਦੂਜੇ ਪਾਸੇ ਦਿੱਲੀ ਵੀ ਪੂਰੀ ਤਰ੍ਹਾਂ ਠੰਡ ਦੀ ਚਪੇਟ ਵਿਚ ਆਈ ਹੋਈ ਹੈ।

ਅੱਜ ਸਵੇਰੇ ਪੰਜਾਬ ਦੇ ਵੱਡੇ ਸ਼ਹਿਰਾਂ ਖੰਨਾ, ਅਮ੍ਰਿਤਸਰ, ਬਠਿੰਡਾ ਵਿਚ ਪਾਰਾ 3 ਡਿਗਰੀ ਜਦਕਿ ਮੋਹਾਲੀ, ਲੁਧਿਆਣਾ,ਰੋਪੜ ਅਤੇ ਜਲੰਧਰ ਵਿਚ ਤਾਪਮਾਨ 5 ਤੋਂ 4 ਡਿਗਰੀ ਤੱਕ ਦਰਜ ਕੀਤਾ ਗਿਆ ਹੈ।  ਪੂਰੇ ਪੰਜ਼ਾਬ ਵਿਚ ਸੀਤ ਲਹਿਰ ਆਪਣਾ ਕਹਿਰ ਦਿਖਾ ਰਹੀ ਹੈ ਅਤੇ ਧੁੰਦ ਨੇ ਸੂਬੇ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ।

ਉੱਥੇ ਹੀ ਦਿੱਲੀ ਵਿਚ ਵੀ ਹੱਡਾ ਨੂੰ ਚੀਰਣ ਵਾਲੀ ਠੰਡ ਪੈ ਰਹੀ ਹੈ। ਦਿੱਲੀ ਵਿਚ ਪਾਰਾ 2.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਲੋਕ ਠੰਡ ਤੋਂ ਬੱਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਉੱਤਰ ਪੱਛਮੀ ਇਲਾਕਿਆ ਤੋਂ ਆ ਰਹੀ ਹਵਾਵਾਂ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ।

ਮੌਸਮ ਵਿਭਾਗ ਅਨੁਸਾਰ ਭਲਕੇ ਐਤਵਾਰ ਨੂੰ ਵੀ ਠੰਡ ਦਾ ਕਹਿਰਾ ਇਸੇ ਤਰ੍ਹਾ ਜਾਰੀ ਰਹੇਗਾ। ਭਲੇਕ ਵੀ ਤਾਪਮਾਨ 3 ਤੋ 4 ਡਿਗਰੀ ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਕੜਾਕੇਦਾਰ ਠੰਡ ਤੋਂ ਲੋਕਾਂ ਨੂੰ ਕਦੋਂ ਤੱਕ ਰਾਹਤ ਮਿਲ ਪਾਵੇਗੀ।