ਕਾਨੂੰਨ ਅਮੀਰਾਂ ਅਤੇ ਰਾਜਨੀਤੀ ਦੇ ਹੱਥਾਂ ਦੀ ਕੱਠਪੁਤਲੀ ਬਣ ਗਿਆ ਹੈ-: ਪ੍ਰੈਸ ਕਲੱਬ ਫਿਰੋਜ਼ਪੁਰ
ਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਧੀਆਂ ਨੂੰ ਕੁੱਖ ਵਿਚ ਕਤਲ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ...
* ਪੱਤਰਕਾਰ ਭਾਈਚਾਰਾ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੂੰ ਇਨਸਾਫ ਦਿਵਾਉਣ ਲਈ ਤਕੜਾ ਸੰਘਰਸ਼ ਵਿੱਢੇਗਾ
* ਫਰੀਦਕੋਟ ਦੇ ਵਿਮਲ ਗਰਗ ਹਸਪਤਾਲ ਜਿਥੇ ਭਰੂਣ ਟੈਸਟ ਹੋਇਆ ਦੀ ਜਾਂਚ ਹਾਇਰ ਅਥਾਰਟੀ ਤੋ ਕਰਵਾਉਣ ਦੀ ਮੰਗ
ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ)-: ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ, ਪੰਜਾਬ ਕੈਪਟਨ ਸਰਕਾਰ ਦੀ ਅਗਵਾਈ ਵਿਚ ਜੰਗਲ ਰਾਜ ਬਣਦਾ ਜਾ ਰਿਹਾ ਹੈ। ਲੋਕ ਆਪਣੇ ਆਪ ਨੂੰ ਸੂਬੇ ’ਚ ਅਣ-ਸੁਰੱਖਿਅਕ ਸਮਝ ਰਹੇ ਹਨ। ਉੱਥੇ ਪ੍ਰੈਸ ਦੀ ਅਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣ ਦੀਆਂ ਸਰਕਾਰਾ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਉਕਤ ਡਾਕਟਰ ਹਸਪਤਾਲ ਦੀ ਬਦਨਾਮੀ ਤੇ ਆਪਣੀ ਇੱਜ਼ਤ ਨੂੰ ਦਾਅ ਤੇ ਲਗਦੀ ਦੇਖਦੇ ਹੋਏ ਆਪਣੇ ਅਸਰ ਰਸੂਖ ਨਾਲ ਪੱਤਰਕਾਰ ਤੇ ਝੂਠਾ ਅਤੇ ਬੇਬੁਨਿਆਦ ਪਰਚਾ ਦਰਜ ਕਰਵਾ ਦਿੱਤਾ ਅਤੇ ਇੱਥੇ ਹੀ ਬਸ ਨਹੀਂ ਕਿ ਉਕਤ ਪੱਤਰਕਾਰ ਤੇ ਇਕ ਕਰੋੜ ਰੁਪਏ ਦੀ ਮੰਗ ਕਰਨ ਦਾ ਝੂਠਾ ਦੋਸ਼ ਲਗਾ ਜੇਲ ਵਿਚ ਭੇਜ ਦਿੱਤਾ।
ਸਮੂਹ ਪੱਤਰਕਾਰ ਭਾਈਚਾਰੇ ਨੇ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਇਸ ਹਨ੍ਹੇਰ ਗਰਦੀ ਦੀ ਜਾਂਚ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਵਿਚ ਪੱਤਰਕਾਰ ਭਾਈਚਾਰਾ ਸੜਕਾਂ ਤੇ ਆ ਜਾਵੇਗਾ ਅਤੇ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੂੰ ਇਨਸਾਫ਼ ਦਿਵਾਉਣ ਲਈ ਤਕੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।