ਅੰਮ੍ਰਿਤਸਰ ਰੇਲ ਹਾਦਸੇ ਦੀ ਵੱਡੀ ਖ਼ਬਰ- ਜਾਂਚ ਵਿਚ ਸਿੱਧੂ ਜੋੜੇ ਨੂੰ ਕਲੀਨ ਚਿੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

18 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ, ਜਿਸ ਵਿਚ 58 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ,

File Photo

  ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 18 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ, ਜਿਸ ਵਿਚ 58 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ, ਦੀ ਮੈਜਿਸਟ੍ਰੇਟ ਇਨਕੁਆਰੀ ਦੌਰਾਨ   ਤਤਕਾਲੀ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੂੰ ਨਿਰਦੋਸ਼ ਪਾਇਆ ਗਿਆ ਹੈ।

ਇਨਕੁਆਰੀ ਰਿਪੋਰਟ ਜਿਸ ਦੀ ਕਾਪੀ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ (ਰਿਟਾ:) ਅਜੀਤ ਸਿੰਘ ਬੈਂਸ ਵਲੋਂ ਰੇਲਵੇ ਪੁਲਿਸ ਨੂੰ ਭੇਜ ਕੇ ਦੁਸਹਿਰਾ ਪ੍ਰੋਗਰਾਮ ਦੇ ਆਰਗੇਨਾਈਜਰ, ਰੇਲਵੇ, ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫ਼ੌਜਦਾਰੀ ਕੇਸ ਵਿਚ ਨਾਮਜ਼ਦ ਕਰ ਕੇ ਸਜ਼ਾ ਦਿਵਾਉਣ ਅਤੇ ਪੀੜਤਾ ਨੂੰ ਇਨਸਾਫ਼ ਦੇਣ ਲਈ ਭੇਜੀ ਗਈ ਸੀ।

ਜ਼ਿਕਰਯੋਗ ਹੈ ਕਿ ਦੁਸਹਿਰਾ ਵੇਖ ਰਹੇ ਲੋਕ, ਜੋ ਰੇਲਵੇ ਲਾਈਨ ਜੋੜਾ ਫਾਟਕ ਨਜ਼ਦੀਕ ਅੰਮ੍ਰਿਤਸਰ ਖੜ੍ਹੇ ਸਨ, ਰੇਲ ਗੱਡੀ ਦੀ ਲਪੇਟ ਵਿਚ ਆ ਗਏ ਸਨ, ਜਿਸ ਵਿਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਸੀ ਅਤੇ ਮਨੁਖੀ ਜਾਨਾਂ ਗਈਆਂ ਸਨ। ਪੰਜਾਬ ਸਰਕਾਰ ਵਲੋਂ ਇਸ ਹਾਦਸੇ ਬਾਰੇ ਮੈਜਿਸਟ੍ਰੇਟ ਇਨਕੁਆਰੀ ਦੇ 20 ਅਕਤੂਬਰ 18 ਨੂੰ ਹੁਕਮ ਦਿਤੇ ਸਨ ਅਤੇ ਇਹ ਇਨਕੁਆਰੀ ਬੀ ਪੁਰੂਸਾਰਥਾ ਆਈ.ਏ.ਐਸ. ਡਵੀਜ਼ਨਲ ਕਮਿਸ਼ਨਰ ਜਲੰਧਰ ਵਲੋਂ ਕੀਤੀ ਗਈ ਸੀ

, ਜਿਸ ਨੇ ਅਪਣੀ ਰਿਪੋਰਟ ਮਿਤੀ 21 ਨਵੰਬਰ 2018 ਨੂੰ ਸਰਕਾਰ ਨੂੰ ਭੇਜ ਦਿਤੀ ਸੀ, ਜਿਸ ਵਿਚ ਅੰਮ੍ਰਿਤਸਰ ਪੁਲਿਸ, ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀਆਂ, ਰੇਲਵੇ ਅਧਿਕਾਰੀਆਂ ਅਤੇ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਮਿੱਠੂ ਮਦਾਨ ਵਗੈਰਾ ਨੂੰ ਦੋਸ਼ੀ ਪਾਇਆ ਗਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਕ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਇਨਕੁਆਰੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ।

ਮਨੁੱਖੀ ਅਧਿਕਾਰ ਸੰਗਠਨ ਨੇ ਹਾਦਸੇ ਲਈ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਮੰਗੀ
ਹੁਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਜੀ.ਆਰ.ਪੀ. ਨੂੰ ਇਹ ਰਿਪੋਰਟ ਭੇਜ ਕੇ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰਾਂ ਸੋਰਵ ਮੈਦਾਨ (ਮਿੱਠੂ ਮਦਾਨ), ਰਾਹੁਲ ਕਲਿਆਨ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ, ਦੀਪਕ ਕੁਮਾਰ, ਭੁਪਿੰਦਰ ਸਿੰਘ, ਪੁਲਿਸ ਅਧਿਕਾਰੀਆਂ ਏ.ਐਸ.ਆਈ ਦਲਜੀਤ ਸਿੰਘ, ਮੁਨਸ਼ੀ ਮੋਹਕਮਪੁਰਾ, ਏਐਸਆਈ ਸਤਨਾਮ ਸਿੰਘ, ਬਲਜੀਤ ਸਿੰਘ ਇੰਚਾਰਜ ਸਾਂਝ ਕੇਂਦਰ, ਕਮਲਪੀਤ ਕੌਰ ਏਐਸਆਈ, ਏਸੀਪੀ

ਟ੍ਰੈਫ਼ਿਕ ਪਭਜੋਤ ਸਿੰਘ ਵਿਰਕ, ਅਡੀਸ਼ਨਲ ਐਸਐਚਓ ਮੋਹਕਮਪੁਰਾ,  ਨਗਰ ਨਿਗਮ ਅਧਿਕਾਰੀਆਂ ਸੁਸਾਤ ਭਾਟੀਆ ਅਸਟੇਟ ਅਫ਼ਸਰ, ਕੇਵਲ ਕ੍ਰਿਸ਼ਨ, ਏਰੀਆ ਇੰਸਪੈਕਟਰ, ਪੁਸ਼ਪਿੰਦਰ ਸਿੰਘ, ਗਿਰੀਸ ਕੁਮਾਰ, ਇਸ਼ਤਿਹਾਰ ਸੁਪਰਡੈਂਟ, ਅਰੁਨ ਕੁਮਾਰ ਕਲਰਕ, ਰੇਲਵੇ ਅਧਿਕਾਰੀਆਂ ਨਿਰਮਲ ਸਿੰਘ, ਗੇਟਮੈਨ ਅਤੇ ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ ਅਤੇ ਗਾਰਡਜ਼ ਨੂੰ ਫ਼ੌਜਦਾਰੀ ਕੇਸ ਵਿਚ ਨਾਮਜ਼ਦ ਕਰ ਕੇ ਸਜ਼ਾ ਦਿਵਾਉਣ ਲਈ ਮੈਜਿਸਟ੍ਰੇਟ ਇਨਕੁਆਰੀ ਰਿਪੋਰਟ ਭੇਜੀ ਗਈ ਹੈ।