ਫਤਹਿਗੜ੍ਹ ਸਾਹਿਬ ਪੁੱਜਿਆ ਹੈਲੀਕਾਪਟਰ ਵਾਲਾ ਨਿਹੰਗ ਬਾਬਾ, ਪਾਈਆਂ ਪਾਖੰਡੀ ਸਾਧਾਂ ਨੂੰ ਲਾਹਨਤਾਂ
ਕਿਹਾ ਗੁਰਦੁਆਰੇ ਪੱਕੇ ਹੋ ਰਹੇ ਹਨ ਅਤੇ ਸਿੱਖ ਕੱਚੇ ਹੋ ਰਹੇ ਹਨ। ਸਿੱਖਾਂ ਵਿਚ ਆ ਰਿਹਾ ਨਿਘਾਰ ਬਹੁਤ ਚਿੰਤਾਜਨਕ ਹੈ।
Helicopter Nihang Baba
ਫਤਹਿਗੜ੍ਹ ਸਾਹਿਬ , ਅਰਪਨ ਕੌਰ : ਸਿੱਖ ਸੰਗਤ ਨੂੰ ਪਾਖੰਡਵਾਦ ਦਾ ਰਾਹ ਛੱਡ ਕੇ ਆਪਣੇ ਦੱਸੇ ਹੋਏ ਗੁਰੂਆਂ ਦੀ ਮਾਰਗ ‘ਤੇ ਚੱਲਣਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਪੁੱਜੀ ਹੈਲੀਕਾਪਟਰ ਵਾਲੇ ਬਾਬਾ ਅਵਤਾਰ ਸਿੰਘ ਖਾਲਸਾ ਨਿਹੰਗ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ, ਉਨ੍ਹਾਂ ਕਿਹਾ ਕਿ ਹੁਣ ਗੁਰਦੁਆਰਿਆਂ ‘ਚ ਮਹਿੰਗੇ ਮਹਿੰਗੇ ਪੱਥਰ ਲੱਗ ਰਹੇ ਹਨ, ਗੁਰਦੁਆਰੇ ਪੱਕੇ ਹੋ ਰਹੇ ਹਨ ਅਤੇ ਸਿੱਖ ਕੱਚੇ ਹੋ ਰਹੇ ਹਨ। ਸਿੱਖਾਂ ਵਿਚ ਆ ਰਿਹਾ ਨਿਘਾਰ ਬਹੁਤ ਚਿੰਤਾਜਨਕ ਹੈ।