ਸੁਖਬੀਰ ਬਾਦਲ ਦੀ ਕੁਰਸੀ 'ਤੇ ਮੰਡਰਾ ਰਿਹਾ ਖਤਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਸਭਾ ਚੋਣਾਂ ਤੈਅ ਕਰਨਗੀਆਂ ਸੁਖਬੀਰ ਦਾ ਸਿਆਸੀ ਭਵਿੱਖ....

Sukhbir Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੁਰਸੀ 'ਤੇ ਅਜੇ ਵੀ ਸੰਕਟ ਮੰਡਾ ਰਿਹਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਿਚ ਉਨ੍ਹਾਂ ਵੱਲ ਉੱਠਣ ਵਾਲੀਆਂ ਉਂਗਲਾਂ ਨੇ ਆਪਣਾ ਵੱਖਰਾ ਦਲ ਬਣਾ ਰਿਹਾ ਹੈ ਪਰ ਪਾਰਟੀ ਅੰਦਰ ਅਜੇ ਵੀ ਬਗਾਵਤ ਦੀ ਇਹ ਚੰਗਿਆੜੀ ਸੁਲਗ ਰਹੀ ਹੈ ਅਤੇ ਸੀਨੀਅਰ ਲੀਡਰ ਅਜੇ ਵੀ ਸਮਝਦੇ ਹਨ ਕਿ ਸੁਖਬੀਰ ਬਾਦਲ ਨੂੰ ਪਾਰਟੀ ਤੋਂ ਦੂਰ ਕੀਤੇ ਬਿਨ੍ਹਾ ਪਾਰਟੀ ਉਭਰ ਨਹੀਂ ਸਕਦੀ।

ਬੀਤੇ ਦਿਨੀ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਮੰਗ ਨੂੰ ਫਿਰ ਹਵਾ ਦੇ ਦਿੱਤੀ ਹੈ। ਢੀਂਡਸਾ ਦਾ ਕਹਿਣਾ ਹੈ ਕਿ ਲੋਕ ਅਕਾਲੀ ਦਲ ਦੇ ਵਿਰੁੱਧ ਨਹੀਂ ਸਗੋਂ ਕੁਝ ਨੇਤਾਵਾਂ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਨੇਤਾ ਪਿੱਛੇ ਹਟ ਜਾਣ ਤਾਂ ਅਕਾਲੀ ਦਲ ਫਿਰ ਖੜ੍ਹਾ ਹੋ ਸਕਦਾ ਹੈ। ਟਕਸਾਲੀ ਤੇ ਪੁਰਾਣੇ ਅਕਾਲੀ ਜੋ ਹੁਣ ਘਰ ਬੈਠ ਗਏ ਹਨ, ਉਹ ਵੀ ਇਕੱਠੇ ਹੋ ਸਕਦੇ ਹਨ। ਇਹੀ ਗੱਲ ਹੋਰ ਲੀਡਰ ਵੀ ਕਹਿ ਰਹੇ ਹਨ ਪਰ ਉਹ ਸਮੇਂ ਦੀ ਉਡੀਕ ਕਰ ਰਹੇ ਹਨ।

2019 ਦੀਆਂ ਲੋਕਸਭਾ ਚੋਣਾਂ ਸੁਖਬੀਰ ਬਾਦਲ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ। ਇਹ ਚੋਣਾਂ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਬੇਸ਼ੱਕ ਕੁਝ ਸੀਨੀਅਰ ਲੀਡਰ ਅਜੇ ਤੱਕ ਸਿਧੇ ਤੌਰ 'ਤੇ ਕੁਝ ਵੀ ਨਹੀਂ ਬੋਲ ਰਹੇ। ਪਰ ਜੇਕਰ ਲੋਕਸਭਾ ਚੋਣਾਂ ਦੇ ਨਤੀਜੇ ਪਾਰਟੀ ਲਈ ਚੰਗੇ ਨਾ ਰਹੇ ਤਾਂ ਸੁਖਬੀਰ ਬਾਦਲ ਦੀ ਕੁਰਸੀ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।