ਗੈਂਗਸਟਰਾਂ ਤੋਂ ਡਰੇ ਵਪਾਰੀ ਨੇ ਬੌਖਲਾਹਟ ਵਿਚ ਕਾਊਂਟਰ ਇਟੈਂਲੀਜੈਂਸ ਦੀ ਟੀਮ ’ਤੇ ਚਲਾਈ ਗੋਲੀ
ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।
ਮੁਹਾਲੀ - ਮੁਹੱਲਾ ਲਾਹੌਰੀਆਂ ਵਿੱਚ ਗੈਂਗਸਟਰਾਂ ਵੱਲੋਂ ਇੱਕ ਵਪਾਰੀ ਨੂੰ ਧਮਕਾਏ ਜਾਣ ਦੀ ਸ਼ਿਕਾਇਤ ਮਿਲਣ ਸਬੰਧੀ ਅੱਜ ਪੜਤਾਲ ਕਰਨ ਪਹੁੰਚੇ ਬਠਿੰਡਾ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੂੰ ਹਮਲਾਵਰ ਸਮਝ ਕੇ ਉਕਤ ਵਪਾਰੀ ਦੇ ਪਿਤਾ ਨੇ ਗੋਲੀ ਚਲਾ ਦਿੱਤੀ। ਉਕਤ ਜਾਂਚ ਅਧਿਕਾਰੀ ਸਾਦੇ ਕੱਪੜਿਆਂ ਵਿਚ ਸਨ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਮੁਹੱਲਾ ਲਾਹੌਰੀਆਂ ਵਿਚ ਰਹਿੰਦੇ ਸਾਹਿਲ ਕੁਮਾਰ ਉਰਫ਼ ਲੰਡੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਭੜਿਆ ਫੋਨ ਆਇਆ ਸੀ। ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ - ਸਰਜੈਂਟ ਪੰਕਜ ਰਾਣਾ ਦੀ ਰਾਸ਼ਟਰਪਤੀ ਵਲੋਂ ਵੀਰਤਾ ਪੁਰਸਕਾਰ ‘ਵਾਯੂ ਸੈਨਾ ਮੈਡਲ’ ਲਈ ਚੋਣ
ਇਸ ਮਾਮਲੇ ਵਿਚ ਬਠਿੰਡਾ ਤੋਂ ਕਾਊਂਟਰ ਇਟੈਂਲੀਜੈਂਸ ਦੀ ਟੀਮ ਅੱਜ ਸਾਦੇ ਕੱਪੜਿਆਂ ਵਿਚ ਹਰਪ੍ਰੀਤ ਸਿੰਘ ਉਰਫ਼ ਹੈਰੀ ਨਾਂ ਦੇ ਸ਼ੱਕੀ ਵਿਅਕਤੀ ਦੀ ਭਾਲ ਵਿਚ ਉਕਤ ਥਾਂ 'ਤੇ ਪਹੁੰਚੀ ਸੀ। ਹਰਪ੍ਰੀਤ ਘਰ ਵਿੱਚ ਨਹੀਂ ਸੀ, ਜਿਸ ਮਗਰੋਂ ਅਧਿਕਾਰੀਆਂ ਨੇ ਸਾਹਿਲ ਕੁਮਾਰ ਕੋਲੋਂ ਜਾਣਕਾਰੀ ਹਾਸਲ ਕਰਨ ਲਈ ਉਸ ਬਾਰੇ ਪੁੱਛਗਿੱਛ ਕੀਤੀ। ਸਾਹਿਲ ਕੁਮਾਰ ਤੱਕ ਇਹ ਸੂਚਨਾ ਪਹੁੰਚੀ ਕਿ ਕੁਝ ਲੋਕ ਉਸ ਬਾਰੇ ਪੁੱਛ-ਪੜਤਾਲ ਕਰ ਰਹੇ ਹਨ। ਜਦੋਂ ਜਾਂਚ ਅਧਿਕਾਰੀ ਸਾਹਿਲ ਕੁਮਾਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਉਕਤ ਅਧਿਕਾਰੀਆਂ ਨੂੰ ਘੇਰ ਲਿਆ ਤੇ ਸਾਹਿਲ ਦੇ ਪਿਤਾ ਸੁਰਿੰਦਰ ਕੁਮਾਰ ਨੇ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ।