ਸੁਖਪਾਲ ਖਹਿਰਾ ਦੀ CM ਮਾਨ ਨੂੰ ਅਪੀਲ, ‘ਦਿੱਲੀ ਤੋਂ ਦਰਿਆਈ ਪਾਣੀਆਂ ਦੀ ਰਾਇਲਟੀ ਮੰਗੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਗਿਆਨ ਸਾਂਝਾ ਕਰਨ ਨਾਲੋਂ ਬੋਝ ਸਾਂਝਾ ਕਰਨਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ PSPCL ਤੇ ਲੋਕਾਂ ਦਾ ਬੁਰਾ ਹਾਲ ਹੈ

Sukhpal Singh Khaira

 

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸੰਕਟ ਦਾ ਮੁੱਦਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਸਰਕਾਰ ਵੱਲੋਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ, ਉਥੇ ਹੀ ਇਹ ਤੱਥ ਵੀ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਪਾਵਰਕੌਮ ’ਤੇ ਵਿੱਤੀ ਬੋਝ ਹੋਰ ਵਧੇਗਾ। ਇਸ ਦੇ ਨਾਲ ਹੀ ਵਿਰੋਧੀ ਲਗਾਤਾਰ ਸੂਬੇ 'ਚ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਇਸ 'ਤੇ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ।

Bhagwant mann

ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿੱਲੀ ਵੱਲੋਂ ਵਰਤੇ ਜਾ ਰਹੇ ਸਾਡੇ ਦਰਿਆਈ ਪਾਣੀਆਂ ਦੀ ਰਾਇਲਟੀ ਮੰਗਣ ਕਿਉਂਕਿ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਨੂੰ ਇਸ ਦੇ ਲਈ ਸਾਲਾਨਾ ਭੁਗਤਾਨ ਕਰ ਰਹੇ ਹਨ।

Tweet

ਸੁਖਪਾਲ ਖਹਿਰਾ ਨੇ ਲਿਖਿਆ,  “ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਵੱਲੋਂ ਵਰਤੇ ਜਾ ਰਹੇ ਸਾਡੇ ਦਰਿਆਈ ਪਾਣੀਆਂ ਦੀ ਰਾਇਲਟੀ ਮੰਗਣ ਕਿਉਂਕਿ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਨੂੰ ਇਸ ਦੇ ਲਈ ਸਾਲਾਨਾ ਭੁਗਤਾਨ ਕਰ ਰਹੇ ਹਨ। ਇਕ ਖੁਸ਼ਹਾਲ ਸ਼ਹਿਰੀ ਰਾਜ ਹੋਣ ਕਰਕੇ ਉਹ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ। ਗਿਆਨ ਸਾਂਝਾ ਕਰਨ ਨਾਲੋਂ ਬੋਝ ਸਾਂਝਾ ਕਰਨਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ PSPCL ਤੇ ਲੋਕਾਂ ਦਾ ਬੁਰਾ ਹਾਲ ਹੈ”।