ਭਗਵੰਤ ਮਾਨ ਜੀ 20 ਦਿਨ ਹੋ ਗਏ, ਚੰਡੀਗੜ੍ਹ ਬਾਰੇ ਸਾਡਾ ਮਤਾ ਅਜੇ ਵੀ ਰਾਜਪਾਲ ਕੋਲ ਪਿਆ ਹੈ- ਸੁਖਪਾਲ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਸਬੰਧੀ ਰਾਜਪਾਲ ਕੋਲ ਪਿਆ ਮਤਾ ਯਾਦ ਕਰਵਾਇਆ ਹੈ।

Sukhpal Singh Khaira



ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਸਬੰਧੀ ਰਾਜਪਾਲ ਕੋਲ ਪਿਆ ਮਤਾ ਯਾਦ ਕਰਵਾਇਆ ਹੈ। ਇਸ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਮੁੱਦੇ ਨੂੰ ਤਰਕਪੂਰਨ ਸਿੱਟੇ ਤੱਕ ਲੈ ਕੇ ਜਾਣ।

Tweet

ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, “ਭਗਵੰਤ ਮਾਨ ਜੀ 20 ਦਿਨ ਹੋ ਗਏ, ਚੰਡੀਗੜ੍ਹ ਬਾਰੇ ਸਾਡਾ ਮਤਾ ਅਜੇ ਵੀ ਰਾਜਪਾਲ ਕੋਲ ਪਿਆ ਹੈ! ਯਾਦ ਕਰੋ ਜਦੋਂ 3 ਖੇਤੀ ਕਾਨੂੰਨਾਂ ਬਾਰੇ ਸਾਡਾ ਮਤਾ ਰਾਜਪਾਲ ਕੋਲ ਪਿਆ ਸੀ ਤਾਂ ਤੁਹਾਡੀ ਆਮ ਆਦਮੀ ਪਾਰਟੀ ਨੇ ਕਿੰਨਾ ਰੌਲਾ ਪਾਇਆ ਸੀ। ਕਿਰਪਾ ਕਰਕੇ ਇਸ ਮੁੱਦੇ ਨੂੰ ਇਕ ਤਰਕਪੂਰਨ ਸਿੱਟੇ 'ਤੇ ਲੈ ਕੇ ਜਾਓ, ਜੇਕਰ ਲੋੜ ਹੋਵੇ ਤਾਂ ਸੁਪਰੀਮ ਕੋਲ ਭੇਜੋ”।