ਗਰਮੀਆਂ 'ਚ ਕਪੜਿਆਂ ਦੀ ਇਸ ਤਰ੍ਹਾਂ ਕਰੋ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਗਰਮੀਆਂ ਵਿਚ ਕਪੜਿਆਂ ਦੀ ਚੋਣ ਕਰਦੇ ਸਮੇਂ ਡਿਜ਼ਾਈਨ, ਕਪੜਿਆਂ ਦੇ ਰੰਗਾਂ 'ਤੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ਚਾਹੇ ਤੁਸੀਂ ਸਾੜ੍ਹੀ ਬੰਨ੍ਹ ਰਹੇ ਹੋ, ਸਲਵਾਰ-ਕੁੜਤਾ...

Summers clothes

ਗਰਮੀਆਂ ਵਿਚ ਕਪੜਿਆਂ ਦੀ ਚੋਣ ਕਰਦੇ ਸਮੇਂ ਡਿਜ਼ਾਈਨ, ਕਪੜਿਆਂ ਦੇ ਰੰਗਾਂ 'ਤੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ਚਾਹੇ ਤੁਸੀਂ ਸਾੜ੍ਹੀ ਬੰਨ੍ਹ ਰਹੇ ਹੋ, ਸਲਵਾਰ-ਕੁੜਤਾ, ਘੱਗਰਾ, ਅਰਾਮਦੇਹ ਹੋਣਾ ਹੀ ਉਸ ਦੀ ਪਹਿਲੀ ਸ਼ਰਤ ਹੈ। ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ। ਇਹ ਪਸੀਨੇ ਨੂੰ ਕਾਫ਼ੀ ਚੰਗੀ ਤਰ੍ਹਾਂ ਸੁਕਾਉਂਦਾ ਹੈ।

ਸੂਤੀ ਸਾੜ੍ਹੀਆਂ, ਸਲਵਾਰ ਕੁੜਤਾ, ਸ਼ਰਟ ਆਦਿ ਇਸ ਮੌਸਮ ਲਈ ਜ਼ਰੂਰੀ ਹੁੰਦੇ ਹਨ। ਗਰਮੀਆਂ ਦੌਰਾਨ ਜ਼ਿਆਦਾਤਰ ਔਰਤਾਂ ਹਲਕੇ ਕਪੜੇ ਪਾਉਣਾ ਹੀ ਪਸੰਦ ਕਰਦੀਆਂ ਹਨ ਅਤੇ ਹਲਕਾ ਮੇਕਅੱਪ ਕਰਦੀਆਂ ਹਨ। ਗਰਮੀਆਂ 'ਚ ਜ਼ਿਆਦਾ ਮੇਕਅਪ ਚਮੜੀ ਦੀ ਸਮੱਸਿਆ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਜ਼ਿਆਦਾ ਮੇਕਅਪ ਤੋਂ ਬਚਣਾ ਚਾਹੀਦਾ ਹੈ।

ਗਰਮੀਆਂ ਵਿਚ ਸਿਨਥੈਟਿਕ ਕਪੜੇ ਜ਼ਿਆਦਾ ਪਾਉਣ ਨਾਲ ਪਸੀਨਾ ਆਉਂਦਾ ਹੈ ਅਤੇ ਗਰਮੀ ਜ਼ਿਆਦਾ ਲਗਦੀ ਹੈ। ਜਿਥੋਂ ਤਕ ਹੋ ਸਕੇ ਸੂਤੀ ਕਪੜੇ ਹੀ ਪਾਉਣੇ ਚਾਹੀਦੇ ਹਨ। ਗਰਮੀਆਂ ਲਈ ਪੌਸ਼ਾਕ ਦੀ ਚੋਣ ਕਰਦੇ ਸਮੇਂ ਕੁੱਝ ਜ਼ਰੂਰੀ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਕਪੜੇ ਢਿੱਲੇ, ਹਲਕੇ ਅਤੇ ਨਰਮ ਹੋਣੇ ਚਾਹੀਦੇ ਹਨ ਜੋ ਪਾਉਣ ਵਿਚ ਅਰਾਮਦਾਇਕ ਹੋਣ। ਜਿਥੋਂ ਤਕ ਹੋ ਸਕੇ, ਕਪੜੇ ਹਲਕੇ ਰੰਗ ਦੇ ਹੀ ਪਾਉ। 

ਛੋਟੀ ਬਾਂਹ ਵਾਲੇ ਜਾਂ ਬਿਨਾਂ ਬਾਂਹ ਵਾਲੇ ਕੁੜਤੇ ਵੀ ਪਾਏ ਜਾ ਸਕਦੇ ਹਨ। ਭਾਰੀ ਕਢਾਈ ਵਾਲੇ ਕਪੜਿਆਂ ਦੀ ਬਜਾਏ ਹਲਕੀ ਕਢਾਈ ਵਾਲੇ ਕਪੜੇ ਪਾਉਣੇ ਚਾਹੀਦੇ ਹਨ।