ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਜਵਾਨ ਸਹਿਜਪਾਲ ਸਿੰਘ ਦਾ ਅੰਤਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦਿਤੀ ਸ਼ਰਧਾਂਜਲੀ

Martyred jawan Sahajpal Singh cremated with honours

 

ਪਟਿਆਲਾ: ਅਸਾਮ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨ ਸਹਿਜਪਾਲ ਸਿੰਘ ਦਾ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਰੰਧਾਵਾ ਵਿਖੇ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਪਿਤਾ ਅਮਰਜੀਤ ਸਿੰਘ ਨੇ ਸ਼ਹੀਦ ਪੁੱਤਰ ਦੀ ਚਿਖਾ ਨੂੰ ਅਗਨ ਭੇਟ ਕੀਤਾ। ਸਹਿਜਪਾਲ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਸਹਿਜਪਾਲ ਸਿੰਘ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਰੰਧਾਵਾ ਲਿਆਂਦਾ ਗਿਆ। ਮਾਪਿਆਂ ਨੇ ਰੋਂਦੇ ਹੋਏ ਸ਼ਹੀਦ ਪੁੱਤਰ ਨੂੰ ਅੰਤਮ ਵਿਦਾਈ ਦਿਤੀ। ਪਿੰਡ ਦੇ ਲੋਕਾਂ ਨੇ ਵੀ ਨਮ ਅੱਖਾਂ ਨਾਲ ਸਹਿਜਪਾਲ ਸਿੰਘ ਨੂੰ ਅੰਤਮ ਵਿਦਾਈ ਦਿਤੀ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਸੁਪਨੇ ਨੇ ਲਈਆਂ ਕਈ ਪੰਜਾਬੀਆਂ ਦੀਆਂ ਜਾਨਾਂ!

ਇਸ ਮੌਕੇ ਕੈਬਨਿਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਪਿੰਡ ਰੰਧਾਵਾ ਵਿਖੇ ਪਹੁੰਚੇ। ਉਨ੍ਹਾਂ ਕਿਹਾ, “ਫ਼ੌਜ ਦੀ 20 ਪੰਜਾਬ ਯੂਨਿਟ 'ਚ ਅਸਾਮ ਵਿਖੇ ਸੇਵਾ ਨਿਭਾਉਂਦਿਆਂ ਸ਼ਹੀਦ ਹੋਏ ਸਮਾਣਾ ਦੇ ਪਿੰਡ ਰੰਧਾਵਾ ਦੇ ਜਵਾਨ ਸਹਿਜਪਾਲ ਸਿੰਘ ਨੂੰ ਅੱਜ ਫ਼ੌਜੀ ਸਨਮਾਨਾਂ ਤੇ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿਤੀ…ਸਾਡੇ ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ, ਮਾਨ ਸਰਕਾਰ ਦੁਖ਼ ਦੀ ਘੜੀ 'ਚ ਪ੍ਰਵਾਰ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਸਹਾਇਤਾ ਕਰੇਗੀ..”।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਸਹਿਜਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ 28 ਮਈ ਦੀ ਦੇਰ ਸ਼ਾਮ ਪਟਿਆਲਾ ਛਾਉਣੀ ਲਿਆਂਦਾ ਗਿਆ। ਫਿਰ ਸਵੇਰੇ 10 ਵਜੇ ਦੇਹ ਨੂੰ ਪਿੰਡ ਰੰਧਾਵਾ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਅੰਤਮ ਦਰਸ਼ਨਾਂ ਤੋਂ ਬਾਅਦ ਸ਼ਹੀਦ ਸਹਿਜਪਾਲ ਸਿੰਘ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਸ਼ਹੀਦ ਸਹਿਜਪਾਲ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਖ਼ਬਰ ਨਾਲ ਪਿੰਡ ਰੰਧਾਵਾ ਵਿਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ: ਦਿੱਲੀ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ : ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਚਾਕੂ ਨਾਲ 40 ਤੋਂ ਵੱਧ ਕੀਤੇ ਵਾਰ

ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਮਈ ਦੀ ਦੇਰ ਸ਼ਾਮ ਸ਼ਹੀਦ ਸਹਿਜਪਾਲ ਦੇ ਪ੍ਰਵਾਰ ਨਾਲ ਦੁਖ਼ ਸਾਂਝਾ ਕੀਤਾ। ਉਨ੍ਹਾਂ ਨੇ ਸ਼ਹੀਦ ਜਵਾਨ ਦੇ ਪ੍ਰਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਸਹਿਜਪਾਲ ਸਿੰਘ ਸਾਲ 2015 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ। ਉਸ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (21) ਵੀ ਭਾਰਤੀ ਫ਼ੌਜ ਵਿਚ ਸੇਵਾ ਨਿਭਾਅ ਰਿਹਾ ਹੈ ਅਤੇ ਇਸ ਸਮੇਂ ਲੱਦਾਖ ਵਿਚ ਤਾਇਨਾਤ ਹੈ।