ਔਰਤਾਂ ਵਲੋਂ ਪੁਲਿਸ 'ਤੇ ਨਸ਼ਾ ਤਸਕਰੀ ਦੇ ਦੋਸ਼ ਲਾਉਣਾ ਚਿੰਤਾਜਨਕ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮੂਹਰੇ ਸਥਾਨਕ ਬਿਰਧ ਆਸ਼ਰਮ 'ਆਪਣਾ ਘਰ' ਵਿਖੇ ਨਸ਼ਾ ਛੱਡਣ...

Sukhpal Singh Khaira listen Sadness of Woman

ਕੋਟਕਪੂਰਾ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਮੂਹਰੇ ਸਥਾਨਕ ਬਿਰਧ ਆਸ਼ਰਮ 'ਆਪਣਾ ਘਰ' ਵਿਖੇ ਨਸ਼ਾ ਛੱਡਣ ਦਾ ਯਤਨ ਕਰ ਰਹੀ ਵਿਆਹੁਤਾ ਵਲੋਂ ਉਸ ਨੂੰ ਨਸ਼ੇ ਦੇ ਖੇਤਰ 'ਚ ਧਕੇਲਣ 'ਚ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀਆਂ ਉਪਰ ਲਾਏ ਦੋਸ਼ ਕਈ ਪੁਲਿਸ ਮੁਲਾਜ਼ਮਾਂ 'ਤੇ ਭਾਰੂ ਪੈ ਸਕਦੇ ਹਨ। ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਇੰਚਾਰਜ ਡਾ. ਬਲਵੀਰ ਸਿੰਘ, ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਸਮੇਤ ਭਾਰੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਦੀ ਹਾਜ਼ਰੀ 'ਚ ਦੋਸ਼ ਲਾਇਆ

ਕਿ ਕਪੂਰਥਲਾ ਦੇ ਨਸ਼ਾ ਛੁਡਾਉੂ ਕੇਂਦਰ 'ਚ ਦਾਖ਼ਲ ਦੋ ਲੜਕੀਆਂ ਵਲੋਂ ਸੁਲਤਾਨਪੁਰ ਲੋਧੀ ਦੇ ਐਸਐਚਓ ਅਤੇ ਕਪੂਰਥਲਾ ਸਬ ਡਵੀਜ਼ਨ ਦੇ ਡੀਐਸਪੀ ਉੱਪਰ ਉਨ੍ਹਾਂ ਨੂੰ ਨਸ਼ੇ 'ਤੇ ਲਾਉਣ ਤੋਂ ਬਾਅਦ ਇਸ ਵਿਆਹੁਤਾ ਦੇ ਪ੍ਰਗਟਾਵੇ ਨੇ ਪੁਲਿਸ ਪ੍ਰਸ਼ਾਸਨ ਅਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾ ਦਿਤਾ ਹੈ। ਸ. ਖਹਿਰਾ ਨੇ ਆਖਿਆ ਕਿ ਜੇਕਰ ਹੁਣ ਵੀ ਕੈਪਟਨ ਸਰਕਾਰ ਦੀ ਨੀਂਦ ਨਾ ਖੁੱਲ੍ਹੀ ਤਾਂ ਉਸ ਨੂੰ ਲੋਕ ਕਚਹਿਰੀ 'ਚ ਆਮ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਨੌਬਤ ਆ ਸਕਦੀ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਨਸ਼ਿਆਂ ਦੀ ਆਮਦ ਸਬੰਧੀ ਜਨਤਕ ਕੀਤੇ ਵੀਡੀਉ,

ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਕੀਤੀ ਜਾ ਰਹੀ ਬਿਆਨਬਾਜ਼ੀ ਕੈਪਟਨ ਸਰਕਾਰ ਲਈ ਮੁਸ਼ਕਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਦਾ ਸਬੱਬ ਬਣ ਸਕਦੀ ਹੈ। ਸੁਖਪਾਲ ਸਿੰਘ ਖਹਿਰਾ ਨੇ ਤੁਰਤ ਸਥਾਨਕ ਸਿਟੀ ਥਾਣੇ ਦੇ ਮੁਖੀ ਖੇਮ ਚੰਦ ਪਰਾਸ਼ਰ ਨੂੰ ਨਸ਼ੇਈ ਵਿਆਹੁਤਾ ਵਲੋਂ ਕੁੱਝ ਪੁਲਿਸ ਕਰਮੀਆਂ ਦਾ ਨਾਮ ਲੈਣ ਦੀ ਗੱਲ ਤੋਂ ਜਾਣੂ ਕਰਵਾਇਆ ਤਾਂ ਸ੍ਰੀ ਪਰਾਸ਼ਰ ਨੇ ਦਾਅਵਾ ਕੀਤਾ ਕਿ ਅਜਿਹੇ ਪੁਲਿਸ ਮੁਲਾਜ਼ਮ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।