ਕਤਲ ਕੇਸ: ਮ੍ਰਿਤਕ ਦੇ ਪਰਵਾਰ ਅਤੇ ਮਜੀਠਾ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਚੌਂਕ 'ਚ ਰੱਖ ਕੀਤਾ ਪ੍ਰਦਰਸ਼ਨ 

ਏਜੰਸੀ

ਖ਼ਬਰਾਂ, ਪੰਜਾਬ

ਮਜੀਠਾ ਵਿਖੇ ਕੱਥੂਨੰਗਲ ਰੋਡ 'ਤੇ ਪੈਂਦੀ ਵਾਰਡ ਨੰਬਰ 13 ਦੇ ਵਸਨੀਕ ਸਾਬਕਾ ਕੌਂਸਲਰ ਚੌਧਰੀ ਸ਼ਿੰਗਾਰਾ...

Protest

ਮਜੀਠਾ: ਮਜੀਠਾ ਵਿਖੇ ਕੱਥੂਨੰਗਲ ਰੋਡ 'ਤੇ ਪੈਂਦੀ ਵਾਰਡ ਨੰਬਰ 13 ਦੇ ਵਸਨੀਕ ਸਾਬਕਾ ਕੌਂਸਲਰ ਚੌਧਰੀ ਸ਼ਿੰਗਾਰਾ ਸਿੰਘ ਦੇ ਪੋਤਰੇ ਪਵਨ ਸਿੰਘ ਪੁੱਤਰ ਰਾਜਪਾਲ ਸਿੰਘ ਦਾ ਨਾਬਾਲਗ ਲੜਕੀ ਅਨੂ ਪੁੱਤਰੀ ਦਿਲਬਾਗ ਸਿੰਘ ਵਾਸੀ ਮਜੀਠਾ ਨਾਲ ਪ੍ਰੇਮ ਸਬੰਧ ਹੋਣ ਕਾਰਨ ਲੜਕੀ ਦੇ ਪਿਤਾ ਦਿਲਬਾਗ ਸਿੰਘ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਵਨ ਸਿੰਘ ਤੇ ਆਪਣੀ ਨਾਬਾਲਗ ਲੜਕੀ ਅਨੂ ਨੂੰ ਵੀ ਤੇਜ ਧਾਰ ਹਥਿਆਰਾਂ ਦੇ ਵਾਰ ਕਰਕੇ ਦਿਨ ਦਿਹਾੜੇ ਸੜਕ 'ਤੇ ਕਤਲ ਕੀਤਾ ਗਿਆ ਸੀ ਅਤੇ ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਫ਼ਰਾਰ ਸਨ।

ਡੀ ਐਸ ਪੀ ਰਵਿੰਦਰ ਸਿੰਘ ਤੇ ਥਾਣਾ ਮੁਖੀ ਹਰਕੀਰਤ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਮ੍ਰਿਤਕ ਪਵਨ ਦੇ ਭਰਾ ਰਾਹੁਲ ਦੇ ਬਿਆਨਾ ਦੇ ਆਧਾਰ ਤੇ ਕਾਸ਼ੂ ਪੁੱਤਰ ਪਾਲਾ (ਨੌਕਰ), ਹਰਪਾਲ ਸਿੰਘ ਪੁੱਤਰ ਬਲਦੇਵ ਸਿੰਘ (ਚਾਚਾ), ਓਂਕਾਰ ਪੁੱਤਰ ਹਰਪਾਲ ਸਿੰਘ (ਰਿਸ਼ਤੇਦਾਰ), ਲਾਡੀ ਵਾਸੀ ਸ਼ਾਮਨਗਰ, ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ (ਪਿਤਾ), ਸੰਨੀ ਵਾਸੀ ਮਜੀਠਾ, ਇੱਕ ਨਾ ਮਾਲੂਮ ਦੇ ਖਿਲਾਫ ਮਜੀਠਾ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਸਾਰੇ ਦੋਸ਼ੀ ਪੁਲਿਸ ਦੀ ਪਹੁੰਚ ਤੋ ਬਾਹਰ ਹਨ।

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮ੍ਰਿਤਕ ਲੜਕੇ ਪਵਨ ਦੇ ਪਰਿਵਾਰਕ ਮੈਂਬਰਾਂ ਤੇ ਮਜੀਠਾ ਨਿਵਾਸੀਆਂ ਵੱਲੋਂ ਮਜੀਠਾ ਦੇ ਨਵੇ ਬੱਸ ਅੱਡੇ 'ਤੇ ਮ੍ਰਿਤਕ ਪਵਨ ਦੀ ਲਾਸ਼ ਰੱਖ ਕੇ ਆਵਾਜਾਈ ਰੋਕੀ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਡੀ ਐਸ ਪੀ ਅਜਨਾਲਾ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਵੱਲੋਂ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਤੇ ਮ੍ਰਿਤਕ ਜੋੜੇ ਦੇ ਪਰਿਵਾਰਿਕ ਮੈਂਬਰਾਂ ਤੇ ਘਰ ਸਮੇਤ ਜਾਇਦਾਦ ਸੰਪਤੀ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਇਸ ਮੌਕੇ ਤੇ ਡੀ ਐਸ ਪੀ ਹਰਪ੍ਰੀਤ ਸਿੰਘ ਨੇ ਮ੍ਰਿਤਕ ਪਵਨ ਦੇ ਪਰਿਵਾਰਿਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ, ਉਪਰੰਤ ਧਰਨਾਕਾਰੀਆਂ ਵੱਲੋਂ ਧਰਨਾ ਚੁੱਕਿਆ ਗਿਆ ਅਤੇ ਮ੍ਰਿਤਕ ਪਵਨ ਦੀ ਲਾਸ ਦਾ ਵਾਰਸਾਂ ਵੱਲੋਂ ਮਜੀਠਾ ਦੇ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ।