ਕਾਂਗਰਸ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਸਦਮਾ, ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆ ਨੇ ਜਤਾਇਆ ਸ਼ੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਭੈਣ ਮੋਹਿਨੀ ਰਾਣਾ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ |

Photo

ਕਾਂਗਰਸ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਭੈਣ ਮੋਹਿਨੀ ਰਾਣਾ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹਨਾਂ ਨੇ ਭੋਪਾਲ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਮੋਹਿਨੀ ਰਾਣਾ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਸਿੰਘ ਦੇਵ ਦੇ ਭੈਣ ਸਨ ਅਤੇ ਨੇਪਾਲ ਸ਼ਾਹੀ ਪਰਿਵਾਰ ਦੇ ਸ਼ਮਸ਼੍ਰੀ ਜੰਗ ਬਹਾਦੁਰ ਰਾਣਾ ਦੇ ਧਰਮਪਤਨੀ ਪਤਨੀ ਸਨ ।

ਮੋਹਿਨੀ ਰਾਣਾ ਦੇ ਦੇਹਾਂਤ 'ਤੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਡਾ: ਰਮਨ ਸਿੰਘ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ  ਸੁਨੀਲ ਜਾਖੜ, ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸੰਦੀਪ ਸੰਧੂ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਗੁਰਜੀਤ ਔਜਲਾ, ਸੋਨੀਆ ਗਾਂਧੀ ਦੀ ਸਲਾਹਕਾਰ ਅਰਚਨਾ ਡਾਲਮੀਆ ਸਮੇਤ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਅਤੇ ਪਾਰਟੀ ਦੇ ਸੀਨੀਅਰ ਨੇਤਾ ਤਾਜਿੰਦਰ ਬਿੱਟੂ ਨੇ ਵਿਛੜੀ ਆਤਮਾ ਲਈ ਦੁਖ ਦਾ ਪ੍ਰਗਟਾਵਾ ਕੀਤਾ।

ਆਪਣੇ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੋਹਿਨੀ ਰਾਣਾ ਨੂੰ ਇੱਕ ਮਹਾਨ ਆਤਮਾ  ਵਜੋਂ ਯਾਦ ਕੀਤਾ ਜਿਸਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ । ਆਪਣੇ ਸੰਦੇਸ਼ ਵਿੱਚ ਭੁਪੇਸ਼ ਬਘੇਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਮੋਹਿਨੀ ਰਾਣਾ ਦਾ ਜਨਮ 6 ਸਤੰਬਰ 1949 ਨੂੰ ਸ਼ਿਮਲਾ ਵਿੱਚ ਹੋਇਆ ਸੀ

ਅਤੇ ਉਹਨਾਂ ਨੇ ਗਣਿਤ ਵਿੱਚ ਐਮ ਏ ਕੀਤੀ ਸੀ। ਉਹਨਾਂ ਨੇ ਯੂਨੀਵਰਸਿਟੀ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਅਤੇ ਉਹਨਾਂ ਦਾ ਵਿਆਹ 11 ਦਸੰਬਰ 1975 ਨੂੰ ਸ਼ਮਸ਼੍ਰੀ ਜੰਗ ਬਹਾਦਰ ਰਾਣਾ ਨਾਲ ਹੋਇਆ ਸੀ। ਮੋਹਿਨੀ ਆਪਣੇ ਪਿੱਛੇ ਆਪਣੇ ਦੋ ਪੁੱਤਰਾਂ ਸੌਰਭ ਰਾਣਾ ਅਤੇ ਨਿਖਿਲ ਰਾਣਾ ਨੂੰ ਛੱਡ ਛੱਡ ਗਏ ਹਨ |

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।