Isolation Center 'ਚ ਦਿੱਤੇ ਖਾਣੇ 'ਚੋਂ ਨਿਕਲੀਆਂ ਮਰੀਆਂ ਮੱਖੀਆਂ!,ਡਾਕਟਰ ਨੇ ਵੀਡੀਓ ਕੀਤੀ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਸਿਹਤ ਸਹੂਲਤਾਂ ਦੇ ਦਾਅਵਿਆਂ ਦੀਆਂ ਉੱਡੀਆਂ ਧੱਜੀਆਂ

Isolation Center Corona Patient Sangrur Government of Punjab

 ਸੰਗਰੂਰ: ਸੋਸ਼ਲ ਮੀਡੀਆ ਤੇ ਉਸ ਕੁਆਰਟੀਂਨ ਸੈਂਟਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਬਾਰੇ ਸਰਕਾਰ ਤੇ ਪ੍ਰਸ਼ਾਸਨ ਸਿਫਤਾਂ ਕਰਦੇ ਨਹੀਂ ਥੱਕ ਦੇ। ਅਖੇ ਜੀ ਕੁਆਰਟੀਂਨ ਸੈਂਟਰਾਂ 'ਚ ਸਹੂਲਤਾਂ ਦੀ ਕੋਈ ਘਾਟ ਹੈ ਹੀ ਨਹੀਂ। ਸਹੀ ਕਿਹਾ, ਸਹੂਲਤਾਂ ਦੀ ਘਾਟ ਤਾਂ ਸ਼ਾਇਦ ਹੋਣੀ ਨਹੀਂ ਸਗੋਂ ਹੋਰ ਬਿਮਾਰੀਆਂ ਫੈਲਣ ਦੀ ਵੀ ਕਸਰ ਨਹੀਂ ਛੱਡੀ ਜੀ ਰਹੀ। ਹਾਲ ਹੀ ਵਿਚ ਸੰਗਰੂਰ ਦੇ ਘਾਬਦਾ ਇਕਾਂਤਵਾਸ ਕੇਂਦਰ ਤੋਂ ਇੱਕ ਵਾਇਰਲ ਹੋਈ ਵੀਡਓ ਨੇ ਸਿਹਤ ਵਿਭਾਗ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਵੀਡਓ ਵਿਚ ਇੱਕ ਪ੍ਰਾਈਵੇਟ ਡਾਕਟਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਕਾਂਤਵਾਸ ਕੇਂਦਰ ਵਿਚ ਦਿੱਤੇ ਜਾਣ ਵਾਲੇ ਖਾਣੇ ਵਿਚੋਂ ਮਰੀਆਂ ਮੱਖੀਆਂ ਨਿਕਲ ਰਹੀਆਂ ਨੇ। ਡਾਕਟਰ ਪ੍ਰਸ਼ਾਸਨ ਨੂੰ ਲਾਹਣਤਾ ਪਾਉਂਦਾ ਹੋਇਆ ਸਹੀ ਸਹੂਲਤਾਂ ਦੇਣ ਦੀ ਮੰਗ ਕਰ ਰਿਹਾ। ਡਾ. ਨਰੇਸ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਬ੍ਰੇਕ ਫਾਸਟ ਦਿੱਤਾ ਗਿਆ ਸੀ ਤੇ ਉਸ ਵਿਚੋਂ ਮੱਖੀ ਨਿਕਲੀ ਹੈ ਤੇ ਉਹਨਾਂ ਨੇ ਅਪੀਲੀ ਕੀਤੀ ਹੈ ਕਿ ਉਸ ਨੂੰ ਬ੍ਰੇਕ ਫਾਸਟ ਭੇਜਿਆ ਜਾਵੇ ਪਰ ਅਜੇ ਤਕ ਕੋਈ ਬ੍ਰੇਕ ਫਾਸਟ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕੋਈ ਐਕਸ਼ਨ ਲਿਆ ਹੈ।

ਜਦ ਡਾਕਟਰਾਂ ਦਾ ਇਹ ਹਾਲ ਹੈ ਤਾਂ ਆਮ ਲੋਕਾਂ ਨਾਲ ਧੱਕਾ ਹੀ ਹੋ ਰਿਹਾ ਹੋਵੇਗਾ। ਉਹਨਾਂ ਨੇ ਡੀਸੀ ਨੂੰ ਬੇਨਤੀ ਕੀਤੀ ਹੈ ਕਿ ਉਹ ਇੱਥੇ ਆ ਕੇ ਇੱਥੋਂ ਦਾ ਜ਼ਾਇਜ਼ਾ ਲੈਣ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਓਧਰ ਇਸ ਸਬੰਧੀ ਜਦੋਂ ਸੰਗਰੂਰ ਦੇ ਡੀ ਸੀ ਸਾਬ੍ਹ ਨਾਲ ਗੱਲ ਕੀਤੀ ਗਈ ਤਾਂ ਸਰਕਾਰ ਨੇ ਤਾਂ ਡਾਕਟਰ ਸਾਬ੍ਹ ਨੂੰ ਹੀ ਝੂੱਠਾ ਸਾਬਤ ਕਰ ਦਿੱਤਾ। ਡੀ ਸੀ ਸਾਬ੍ਹ ਨੇ ਕਿਹਾ ਕਿ ਉਹ ਡਾਕਟਰ ਰਜਿਸਟਰਡ ਕਰ ਰਹੇ ਹਨ ਕਿ ਉਹਨਾਂ ਨੂੰ ਇੰਸਟਿਊਸ਼ਨਲ ਆਈਸੋਲੇਸ਼ਨ ਵਿਚ ਕਿਉਂ ਲਿਆਂਦਾ ਗਿਆ।

ਜਦੋਂ ਉਹਨਾਂ ਨੂੰ ਘਰ ਵਿਚ ਕੁਆਰੰਟੀਨ ਕੀਤਾ ਗਿਆ ਸੀ ਤਾਂ ਉਹਨਾਂ ਦੇ ਹੋਰਨਾਂ ਮੈਂਬਰਾਂ ਨੂੰ ਵੀ ਇਹ ਬਿਮਾਰੀ ਲਗ ਰਹੀ ਸੀ ਇਸ ਕਰ ਕੇ ਉਹਨਾਂ ਨੂੰ ਇੱਥੇ ਕੁਆਰੰਟੀਨ ਕਰਨਾ ਪਿਆ। ਇਸ ਲਈ ਉਹ ਨਕਲੀ ਵੀਡੀਓ ਬਣਾ ਕੇ ਅਪਲੋਡ ਕਰ ਰਹੇ ਹਨ।

ਉਹਨਾਂ ਨੇ ਡਾ. ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਨਕਲੀ ਵੀਡੀਓ ਬਣਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਤੇ ਇਸ ਭਿਆਨਕ ਬਿਮਾਰੀ ਵਿਚ ਉਹਨਾਂ ਦਾ ਸਾਥ ਦੇਣ। ਸੋ ਇਸ ਮਾਮਲੇ ਨੇ ਇੱਕ ਵਾਰ ਫਿਰ ਸਿਹਤ ਸਹੂਲਤਾਂ ਦੇ ਦਾਵਿਆਂ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੱਤੀਆਂ ਹਨ। ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਗੌਰ ਕਰਨ ਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।