ਪਾਰਟੀ ਜਿੱਥੋਂ ਕਹੇਗੀ ਉੱਥੋਂ ਚੋਣ ਲੜਾਂਗੀ ਅਤੇ ਜਿੱਤਾਂਗੇ ਵੀ ਜ਼ਰੂਰ : ਅਨਮੋਲ ਗਗਨ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

"ਜਿਹੜਾ ਜੰਮਿਆਂ ਹੀ ਸਿਆਸਤਦਾਨਾਂ ਦੇ ਘਰ, ਉਹਨੇ ਵਿਰਾਸਤ 'ਚ ਘੋਟਾਲੇ ਕਰਨੇ ਹੀ ਸਿੱਖੇ"- ਅਨਮੋਲ ਗਗਨ ਮਾਨ

Anmol Gagan Maan

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਪੰਜਾਬੀਆਂ ਲਈ ਆਪ ਵੱਲੋਂ ਪਹਿਲੀ  'ਗਰੰਟੀ' ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ‘ਆਪ’ ਦੀ ਸਰਕਾਰ ਬਣਨ 'ਤੇ ਹਰੇਕ ਪਰਿਵਾਰ ਨੂੰ 24 ਘੰਟੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ (Free Electricity) ਦਿੱਤੀ ਜਾਵੇਗੀ। ਇਸ ਸਬੰਧੀ ਆਪ ਆਗੂ ਅਨਮੋਲ ਗਗਨ ਮਾਨ (Anmol Gagan Maan) ਨੇ ਰੋਜ਼ਾਨਾ ਸਪੋਕਮੈਨ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿਣੀ ਅਤੇ ਕਥਨੀ ’ਤੇ ਪੂਰੇ ਉਤਰਨ ਵਾਲੇ ਲੀਡਰ ਹਨ। ਕੇਜਰੀਵਾਲ ਜੋ ਵੀ ਕਹਿੰਦੇ ਹਨ ਸੋਚ ਸਮਝ ਕੇ ਕਹਿੰਦੇ ਹਨ ਤੇ ਅਪਣੀ ਗੱਲ ਪੂਰੀ ਵੀ ਕਰਦੇ ਹਨ। ਸਾਨੂੰ ਸਾਡੇ ਲੀਡਰ ਉੱਤੇ ਮਾਣ ਹੈ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਸੁੱਤੇ ਪਏ ਪਰਿਵਾਰ 'ਤੇ ਡਿੱਗੀ ਮਕਾਨ ਦੀ ਛੱਤ, ਗਰਭਵਤੀ ਮਹਿਲਾ ਦੀ ਮੌਤ

ਉਹਨਾਂ ਕਿਹਾ ਕਿ ਕੇਜਰੀਵਾਲ ((Arvind Kejriwalਨੇ ਦਿੱਲੀ ਵਿਚ ਪੰਜ ਸਾਲ ਰਾਜ ਕੀਤਾ ਹੈ ਤੇ ਇਹਨਾਂ ਸਾਲਾਂ ਵਿਚ ਉਹਨਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਬਿਲਕੁਲ ਹੀ ਬਦਲ ਦਿੱਤੀ, ਇਹੀ ਕਾਰਨ ਹੈ ਕਿ ਲੋਕ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਦਾਖਲਾ ਦਿਵਾਉਣ ਲਈ ਲਾਈਨਾਂ ਵਿਚ ਲੱਗ ਰਹੇ ਹਨ। ਦਿੱਲੀ ਦੇ ਹਸਪਤਾਲਾਂ ਵਿਚ 20 ਲੱਖ ਤੱਕ ਦਾ ਇਲਾਜ ਮੁਫ਼ਤ ਹੈ। ਇਸ ਤੋਂ ਇਲਾਵਾ ਪਾਣੀ, ਬਿਜਲੀ 200 ਯੂਨਿਟ ਵੀ ਮੁਫਤ ਹੈ। ਦਿੱਲੀ ਦੇ ਲੋਕ ਬਹੁਤ ਖੁਸ਼ ਹਨ ਤੇ ਉਹ ਕੇਜਰੀਵਾਲ ਨੂੰ ਦਿਲੋਂ ਪਿਆਰ ਕਰਦੇ ਹਨ।

ਹੋਰ ਪੜ੍ਹੋ: South Africa ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

ਪੰਜਾਬ ਦੇ ਸਕੂਲਾਂ ਦੀਆਂ ਇਮਾਰਤਾਂ ਬਹੁਤ ਵਧੀਆਂ ਹਨ ਪਰ ਇੱਥੋਂ ਦਾ ਸਿਸਟਮ ਬਹੁਤ ਖਰਾਬ ਹੈ। ਇਸ ਸਿਸਟਮ ਨੂੰ ਚੰਗੀ ਨੀਅਤ ਵਾਲੀ ਸਰਕਾਰ ਹੀ ਠੀਕ ਕਰ ਸਕਦੀ ਹੈ। ਦੇਸ਼ ਵਿਚ ਅਜੇ ਤੱਕ ਅਰਵਿੰਦ ਕੇਜਰੀਵਾਲ ਤੋਂ ਬਿਹਤਰ ਲੀਡਰ ਨਹੀਂ ਹੈ। ਗਗਨ ਅਨਮੋਲ ਨੇ ਕਿਹਾ ਕਿ ਪੰਜਾਬ ਦੇ ਲੋਕ ਦੁਖੀ ਹਨ। ਜਦੋਂ ਵੀ ਸਵੇਰੇ ਅਖ਼ਬਾਰ ਖੋਲ੍ਹ ਕੇ ਦੇਖੀਏ ਤਾਂ ਮੌਤ, ਅਧਿਆਪਕਾਂ ਦੇ ਧਰਨੇ, ਨਰਸਾਂ ਦੇ ਧਰਨੇ ਅਤੇ ਹੋਰ ਕਈ ਵਰਗਾਂ ਦੇ ਧਰਨੇ ਦੀਆਂ ਹੀ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ। ਲੋਕ ਸੰਤੁਸ਼ਟ ਨਹੀਂ ਹਨ।

ਹੋਰ ਪੜ੍ਹੋ: South Africa ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

ਅਨਮੋਲ ਗਗਨ ਮਾਨ ਨੇ ਕਿਹਾ ਕਿ ਚੋਣ ਮਨੋਰਥ ਪੱਤਰ 'ਲੀਗਲ ਡਾਕੂਮੈਂਟ' ਜ਼ਰੂਰ ਬਣਨੇ ਚਾਹੀਦੇ ਹਨ। ਸਰਕਾਰਾਂ ਨੂੰ ਇਸ ਤਰ੍ਹਾਂ ਦੇ ਨਵੇਂ ਕਦਮ ਚੁੱਕਣੇ ਚਾਹੀਦੇ ਹਨ। ਵਿਧਾਇਕੀ ਦੀ ਚੋਣ ਲੜਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹਨਾਂ ਨੂੰ ਹੁਕਮ ਹੋਇਆ ਹੈ ਕਿ ਚੋਣ ਲੜਨੀ ਹੈ। ਸਾਡੇ ਵਰਗੇ ਆਮ ਲੋਕਾਂ ਦੇ ਬੱਚੇ ਵਿਧਾਨ ਸਭਾ ਵਿਚ ਹੋਣਗੇ ਤਾਂ ਹੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ।

ਹੋਰ ਪੜ੍ਹੋ: South Africa ਦੇ ਸਾਬਕਾ ਰਾਸ਼ਟਰਪਤੀ ਨੂੰ ਹੋਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

ਸਾਨੂੰ ਪਤਾ ਹੈ ਕਿ ਲੋਕਾਂ ਨੂੰ ਕੀ ਪਰੇਸ਼ਾਨੀ ਹੈ, ਜਿਹੜਾ ਜੰਮਿਆਂ ਹੀ ਸਿਆਸਤਦਾਨਾਂ ਦੇ ਘਰ ਹੈ, ਉਸ ਨੇ ਵਿਰਾਸਤ 'ਚ ਘੁਟਾਲੇ ਕਰਨੇ ਹੀ ਸਿੱਖੇ। ਉਹਨਾਂ ਕਿਹਾ ਕਿ ਪਾਰਟੀ ਉਹਨਾਂ ਨੂੰ ਜਿੱਥੋਂ ਵੀ ਕਹੇਗੀ ਉਹ ਉੱਥੋਂ ਚੋਣ ਲੜਨਗੇ ਤੇ ਜਿੱਤਣ ਦੀ ਪੂਰੀ ਤਿਆਰੀ ਹੈ। ਆਮ ਆਦਮੀ ਪਾਰਟੀ (Aam Aadmi Party Punjab) ਘੱਟੋ ਘੱਟ 100 ਸੀਟਾਂ ਜਿੱਤੇਗੀ ਕਿਉਂਕਿ ਲੋਕਾਂ ਨੂੰ ਹੋਰਾਂ ਪਾਰਟੀਆਂ ਤੋਂ ਕੋਈ ਉਮੀਦ ਨਹੀਂ।