ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਖੇਤੀ ਕਾਨੂੰਨਾਂ (Farm Laws) ਨੂੰ ਲੈ ਕੇ ਅਪਣੀ ਮੰਗ ਮੰਨੇ ਜਾਣ ਤਕ ‘ਘਰ ਵਾਪਸੀ’ ਨਹੀਂ ਕਰਨਗੇ ਅਤੇ ਹੁਣ 2022 ਦੀਆਂ ਚੋਣਾਂ ’ਚ ਵੀ ਸੋਚ ਸਮਝ ਕੇ ਫ਼ੈਸਲਾ ਲੈਣਗੇ।

Naresh Tikait

ਮੇਰਠ : ਭਾਰਤੀ ਕਿਸਾਨ ਯੂਨੀਅਨ (Bharti kissan union) ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ (Naresh Tikait) ਨੇ ਮੇਰਠ ਤੋਂ ਦਿੱਲੀ ਦੇ ਗਾਜੀਪੁਰ ਬਾਰਡਰ ਲਈ ਕਿਸਾਨ ਟਰੈਕਟਰ ਰੈਲੀ (Tractor Rally) ਦੀ ਸ਼ੁਰੂਆਤ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ (Farm Laws) ਨੂੰ ਲੈ ਕੇ ਅਪਣੀ ਮੰਗ ਮੰਨੇ ਜਾਣ ਤਕ ‘ਘਰ ਵਾਪਸੀ’ ਨਹੀਂ ਕਰਨਗੇ ਅਤੇ ਹੁਣ 2022 ਦੀਆਂ ਚੋਣਾਂ ’ਚ ਵੀ ਸੋਚ ਸਮਝ ਕੇ ਫ਼ੈਸਲਾ ਲੈਣਗੇ।

ਹੋਰ ਪੜ੍ਹੋ: ਅੱਜ ਚੰਡੀਗੜ੍ਹ ਵੱਲ ਕੂਚ ਕਰ ਕੇ ਦੋਵੇਂ ਰਾਜ ਭਵਨਾਂ ਵੱਲ ਵਧਣਗੇ ਕਿਸਾਨ

ਮੇਰਠ ਦੇ ਸਿਵਾਯਾ ਟੋਲ ਪਲਾਜ਼ਾ ਤੋਂ ਕਿਸਾਨ ਟਰੈਕਟਰ ਯਾਤਰਾ ਦੇ ਦਿੱਲੀ ਦੇ ਗਾਜੀਪੁਰ ਬਾਰਡਰ (Ghazipur border) ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਟਿਕੈਤ ਨੇ ਕਿਹਾ,‘‘ਕਿਸਾਨ ਅਪਣੀਆਂ ਮੰਗਾਂ ਮੰਨੇ ਜਾਣ ਤਕ ਘਰ ਵਾਪਸੀ ਨੂੰ ਤਿਆਰ ਨਹੀਂ। ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਨੇ ਕਰੋ ਜਾਂ ਮਰੋ ਦਾ ਸੰਕਲਪ ਲਿਆ ਹੈ ਅਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਰਹਿਣਗੇ।

ਇਹ ਵੀ ਪੜ੍ਹੋ:  ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ

ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਚੋਣਾਂ (Uttar Pradesh Assembly Election) ਸਬੰਧੀ ਉਨ੍ਹਾਂ ਕਿਹਾ,‘‘ਕਿਸਾਨ ਹੁਣ 2022 ਦੀਆਂ ਚੋਣਾਂ ਵਿਚ ਵੀ ਸੋਚ ਸਮਝ ਕੇ ਫ਼ੈਸਲਾ ਕਰਨਗੇ। ਅੰਦੋਲਨ ਜਾਰੀ ਰਹੇਗਾ ਅਤੇ ਗਾਜ਼ੀਪੁਰ ਬਾਰਡਰ ’ਤੇ 26 ਜੂਨ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ’ਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।’’