ਅਕਾਲੀ-ਭਾਜਪਾ-ਕਾਂਗਰਸ ਨੇ ਆਪਣਾ ਟਿੱਡ ਭਰਨ ਲਈ ਰਾਜਨੀਤੀ ਕੀਤੀ: ਪ੍ਰਿੰ. ਬੁੱਧਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਕਿਹਾ ਕਿ ਨਵ ਜੰਮਿਆ ਬੱਚਾ ਵੀ 36 ਰੁਪਏ ਟੈਕਸ ਦੇ ਰਿਹਾ ਹੈ ਅਤੇ ਲੋਕਾਂ ਨੂੰ ਕੁਝ ਨਹੀਂ ਮਿਲਦਾ ਹੈ

Principal Budhram

ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਆਪ ਵੱਲੋਂ ਪਹਿਲੀ 'ਗਰੰਟੀ' ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ‘ਆਪ’ ਦੀ ਸਰਕਾਰ ਬਣਨ 'ਤੇ ਹਰੇਕ ਪਰਿਵਾਰ ਨੂੰ 24 ਘੰਟੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਸ ਸਬੰਧੀ ਆਪ ਆਗੂ ਪ੍ਰਿੰਸੀਪਲ ਬੁੱਧਰਾਮ ਨੇ ਰੋਜ਼ਾਨਾ ਸਪੋਕਮੈਨ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-1 ਜੁਲਾਈ ਤੋਂ ਬਦਲ ਜਾਵੇਗਾ ਇਸ ਬੈਂਕ ਦਾ IFSC Code

ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਜਿਹੜੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਸੀ, ਭਾਜਪਾ ਸੀ ਅਤੇ ਹੁਣ ਕੈਪਟਨ ਸਰਕਾਰ ਹੈ, ਇਨ੍ਹਾਂ ਨੇ ਆਪਣੇ ਟਿੱਡ ਭਰਨ ਅਤੇ ਜਾਇਦਾਦ ਵਧਾਉਣ ਲਈ ਸਿਆਸਤ ਕੀਤੀ ਹੈ। ਇਨ੍ਹਾਂ ਨੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵ ਜੰਮਿਆ ਬੱਚਾ ਵੀ 36 ਰੁਪਏ ਟੈਕਸ ਦੇ ਰਿਹਾ ਹੈ ਅਤੇ ਲੋਕਾਂ ਨੂੰ ਕੁਝ ਨਹੀਂ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਫਤ ਬਿਜਲੀ ਦੀ ਇਹ ਝੂਠਾ ਵਾਅਦਾ ਨਹੀਂ ਹੈ, ਰਾਤ ਨੂੰ ਪੱਖਾ ਚੱਲਦਾ, ਫਰਿੱਜ ਚੱਲਦਾ ਤੁਸੀਂ ਸੁੱਤੇ ਪਏ ਵੀ ਟੈਕਸ ਦਿੰਦੇ ਹੋ।

ਇਹ ਵੀ ਪੜ੍ਹੋ-ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਪਰਿਵਾਰ ਨੂੰ ਦੱਸਿਆ ਕੋਰੋਨਾ ਕਾਰਨ ਹੋਈ ਮੌਤ

ਬੁੱਧਰਾਮ ਨੇ ਕਿਹਾ ਕਿ ਜੇਕਰ ਤੁਸੀਂ 500 ਤੋਂ ਜ਼ਿਆਦਾ ਯੂਨਿਟ ਬਿਜਲੀ ਫੁਕਦੇ ਹੋ ਤਾਂ ਜਿਸ 'ਚੋਂ ਤੁਹਾਨੂੰ 300 ਯੂਨਿਟ ਮੁਆਫ ਹੋਵੇਗੀ ਅਤੇ ਸਿਰਫ 200 ਯੂਨਿਟ ਦਾ ਹੀ ਬਿੱਲ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚੋਂ ਸਿਰਫ ਪੰਜਾਬ 'ਚ ਹੀ ਬਿਜਲੀ ਸਭ ਤੋਂ ਮਹਿੰਗੀ ਹੈ ਅਤੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ ਇਕ ਕਿਲੋਵਾਟ ਤੱਕ ਹੀ ਐੱਸ.ਸੀ. ਵਰਗ ਨੂੰ ਸਿਰਫ 200 ਯੂਨਿਟ ਬਿਜਲੀ ਮੁਆਫ ਹੈ। ਇਸ ਤੋਂ ਬਾਅਦ ਜਿੰਨੇ ਮਰਜ਼ੀ ਕਿਲੋਵਾਟ ਹਨ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਕੇਜਰੀਵਾਲ ਵੱਲੋਂ ਸਾਰਿਆਂ ਨੂੰ 300 ਯੂਨਿਟ ਮੁਆਫ ਹੋਵੇਗੀ ਅਤੇ ਇਹ ਬਹੁਤ ਵੱਡੀ ਰਾਹਤ ਹੈ ਜੋ ਕਿ ਸਾਰੇ ਲੋਕਾਂ ਲਈ ਹੋਵੇਗੀ।

ਇਹ ਵੀ ਪੜ੍ਹੋ-ਤਿੰਨ ਮਹੀਨਿਆਂ ਦੇ ਅੰਦਰ ਪਾਕਿ 'ਚ ਫਿਰ ਬੰਦ ਹੋਈ ਚਾਈਨੀਜ਼ ਐਪ TikTok

ਜੇਕਰ ਕਿਸੇ ਖੱਪਤਕਾਰ ਦਾ ਬਕਾਇਆ ਹੈ ਜਾਂ ਜ਼ਿਆਦਾ ਬਿੱਲ ਹੈ ਤਾਂ ਉਹ ਮੁਆਫ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਪੈਸਿਆਂ ਦੀ ਘਾਟ ਨਹੀਂ ਹੈ ਅਤੇ ਇਹ ਜੋ ਵੀ ਕਰਜ਼ਾ ਵੀ ਇਹ ਲਾਉਣਾ ਕੋਈ ਵੱਡੀ ਗੱਲ ਨਹੀਂ ਹੈ, ਗੱਲ ਸਿਰਫ ਇਹ ਹੈ ਕਿ ਇਨ੍ਹਾਂ ਦੀ ਨੀਅਤ ਮਾੜੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 30 ਹਜ਼ਾਰ ਕਰੋੜ ਰੁਪਏ ਦਾ ਬਜਟ ਸੀ ਜੋ ਕਿ 5 ਸਾਲਾਂ 'ਚ ਦੁੱਗਣਾ ਹੋ ਕੇ 70 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਕਾਰਨ ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਗਈਆਂ ਪਾਬੰਦੀਆਂ

ਪ੍ਰਿੰਸੀਪਲ ਨੇ ਕਿਹਾ ਕਿ ਕੇਜਰੀਵਾਲ ਨੇ ਜੋ ਕੁਝ ਵੀ ਕਿਹਾ ਹੈ ਇਹ ਸਿਰਫ 2 ਮਿੰਟ ਦੀ ਗੱਲ ਨਹੀਂ ਹੈ, ਇਸ 'ਤੇ ਪੂਰੇ 6 ਮਹੀਨਿਆਂ ਦਾ ਹੋਮਵਰਕ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਹਿੱਤ ਪਹਿਲਾਂ ਹਨ ਅਤੇ ਕੇਜਰੀਵਾਲ ਨੇ ਦਿੱਲੀ 'ਚ ਜਿੰਨੇ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਕੇਜਰੀਵਾਲ ਅਤੇ ਬਾਦਲਾਂ 'ਚ ਬਹੁਤ ਫਰਕ ਹੈ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਮੇਰੀ ਨਿੱਜੀ ਰਾਇ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ ਜਿਹੜੀ ਗਰੰਟੀ ਦਿੱਤੀ ਹੈ ਉਹ ਪੂਰੀ ਹੋਵੇਗੀ।