ਵਿਆਹ ਦੇ ਬੰਧਨ ਵਿਚ ਬੱਝੇ ਸਾਈਕਲਿੰਗ ਦੇ ਬਾਦਸ਼ਾਹ Jagwinder Singh

ਏਜੰਸੀ

ਖ਼ਬਰਾਂ, ਪੰਜਾਬ

ਵਿਆਹ ਦੇ ਬੰਧਨ 'ਚ ਬੱਝੇ ਸੁਪਰ ਸਿੰਘ

Sangrur Super Singh Jagwinder Singh Rozana Spokesman

ਸੰਗਰੂਰ: ਕਹਿੰਦੇ ਨੇ ਹਿੰਮਤ ਤੇ ਹੌਸਲਾ ਸਿਰ ਚੜ੍ਹ ਬੋਲੇ ਤਾਂ ਕਿਹੜਾ ਓਹ ਮੁਕਾਮ ਹੈ ਜੋ ਹਾਸਲ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਹੌਂਸਲੇ ਤੇ ਜਜ਼ਬੇ ਦੀ ਮਿਸਾਲ ਹੈ ਪਾਤੜਾਂ ਦਾ ਜਗਵਿੰਦਰ ਸਿੰਘ। ਜਿਸ ਨੇ ਆਪਣੀਆਂ ਦੋਹਾਂ ਬਾਹਾਂ ਤੋਂ ਸੱਖਣਾ ਹੋਣ ਦੇ ਬਾਵਜੂਦ ਵੀ ਸਾਈਕਲਿੰਗ ਦੀ ਦੁਨੀਆ ਵਿਚ ਅਜਿਹੀਆਂ ਮੱਲਾਂ ਮਾਰੀਆਂ ਕਿ ਹਰ ਕੋਈ ਸਲਾਮ ਕਰ ਰਿਹਾ। ਜਗਵਿੰਦਰ ਨੇ ਸਾਈਕਲਿੰਗ ਮੁਕਾਬਲਿਆਂ ਵਿਚ ਕਈ ਗੋਲਡ ਮੈਡਲ ਹਾਸਲ ਕੀਤੇ ਹਨ।

ਇਨ੍ਹਾਂ ਹੀ ਨਹੀਂ  ਦੋਹਾ ਬਾਵਾਂ ਤੋਂ ਸੱਖਣਾ ਜਗਵਿੰਦਰ ਪੈਰਾਂ ਦੇ ਨਾਲ ਪੇਂਟਿੰਗ ਕੂਕਿੰਗ ਤੋਂ ਇਲਾਵਾ ਹੋਰ ਕਈ ਕੰਮ ਕਰ ਲੈਂਦਾ। ਹਾਲ ਹੀ ਵਿਚ ਜਗਵਿੰਦਰ ਦੀਆਂ ਉਪਲਬਧੀਆਂ ਤੋਂ ਪ੍ਰਭਾਵਿਤ ਹੋਈ ਮੋਗਾ ਦੀ ਸੁਖਪ੍ਰੀਤ ਕੌਰ ਨੇ ਜਗਵਿੰਦਰ ਨਾਲ ਜੀਵਨ ਭਰ ਦਾ ਨਾਤਾ ਜੋੜ ਲਿਆ ਭਾਵ ਜਗਵਿੰਦਰ ਤੇ ਸੁਖਪ੍ਰੀਤ ਵਿਆਹ ਦੇ ਬੰਧਨ ਵਿਚ ਬੱਝ ਚੁਕੇ ਨੇ। ਵਿਅਹ ਤੋਂ ਬਾਅਦ ਜਗਵਿੰਦ ਦੇ ਹੌਂਸਲਿਆਂ ਨੂੰ ਸੁਖਪ੍ਰੀਤ ਨੇ ਹੋਰ ਵੀ ਦੁਗਣਾ ਕਰ ਦਿੱਤਾ।

ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹਨਾਂ ਨੂੰ ਬਹੁਤ ਹੀ ਸਮਝਦਾਰ ਪਤਨੀ ਮਿਲੇਗੀ ਜੋ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੇ ਨਾਲ ਖੜ੍ਹੇ ਹਨ। ਅਜਿਹੇ ਲੋਕਾਂ ਨੂੰ ਸਮਾਜ ਨਾਲੋਂ ਅਲੱਗ ਹੀ ਵੇਖਿਆ ਜਾਂਦਾ ਹੈ। ਇਸ ਲਈ ਉਹਨਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਵੀ ਕਿਸੇ ਦੇ ਬੱਚੇ ਹੁੰਦੇ ਹਨ ਇਸ ਲਈ ਉਹ ਅਪਣੇ ਅਜਿਹੇ ਬੱਚਿਆਂ ਦਾ ਸਾਥ ਦੇਣ ਉਹਨਾਂ ਨੂੰ ਘਰੋਂ ਨਾ ਕੱਢਣ ਕਿਉਂ ਕਿ ਹਰ ਇਕ ਵਿਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਕਿ ਉਹਨਾਂ ਦਾ ਸਾਥ ਦੇ ਰਹੇ ਹਨ। ਉਹਨਾਂ ਨੇ ਅਪਣੀ ਸਾਈਕਲਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਕ ਐਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹਨਾਂ ਨੇ ਇਕ ਹਿੰਦੀ ਗੀਤ ਵਿਚ ਐਕਟਰ ਦਾ ਰੋਲ ਅਦਾ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਸਟੇਟ ਗੋਲਡ ਮੈਡਲ ਵੀ ਜਿੱਤੇ ਹਨ। ਉਹਨਾਂ ਨੇ 1200 ਕਿਲੋ ਮੀਟਰ ਦੀ ਸਾਈਕਲਿੰਗ ਕੀਤੀ ਹੋਈ ਹੈ।

ਪੇਟਿੰਗ ਦਾ ਸ਼ੌਂਕ ਉਹਨਾਂ ਨੂੰ ਅਪਣੇ ਪਿਤਾ ਤੋਂ ਪਿਆ। ਪੇਟਿੰਗ ਵਿਚ ਉਹਨਾਂ ਨੇ ਸਟੇਟ ਅਤੇ ਹੋਰ ਕਈ ਪੱਧਰ ਦੇ ਮੈਡਲ ਤੇ ਦਰਜੇ ਹਾਸਲ ਕੀਤੇ ਹਨ। ਹੋਰ ਤੇ ਹੋਰ ਉਹਨਾਂ ਨੇ ਅਪਣੇ ਪੈਰਾਂ ਨਾਲ ਬਹੁਤ ਸਾਰੇ ਕੰਮ ਸਿੱਖੇ ਹੋਏ ਹਨ।

ਸੋ ਜਗਵਿੰਦਰ ਦੀਆਂ ਉਪਲਬਧੀਆਂ 'ਤੇ ਜਿੱਥੇ ਪਰਿਵਾਰ ਸੰਤੁਸ਼ਟ ਹੈ ਓਥੇ ਹੀ ਇਲਾਕੇ ਦੇ ਲੋਕ ਵੀ ਜਗਵਿੰਦਰ ਤੇ ਮਾਣ ਕਰਦੇ ਨਹੀਂ ਥੱਕ ਰਹੇ। ਸੋ ਉਮੀਦ ਹੈ ਸੁਖਪ੍ਰੀਤ ਵੱਲੋਂ ਦਿੱਤੇ ਸਾਥ ਸਦਕਾਂ ਜਗਵਿੰਦਰ ਆਪਣੇ ਅਧੂਰੇ ਸੁਪਨਿਆਂ ਨੂ ਵੀ ਪੂਰਾ ਕਰ ਸਕੇਗਾ ਤੇ ਹੋਰ ਉਚਾਈਆਂ ਛੋਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।